ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ 6 ਮਾਰਚ ਤੋਂ ਸ਼ੁਰੂ
ਚੰਡੀਗੜ੍ਹ, 6 ਮਾਰਚ 2026 : ਪੰਜਾਬ ਵਿਧਾਨ ਸਭਾ ਦਾ ਅਹਿਮ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਧਾਨ ਸਭਾ ਵਿੱਚ ਆਪਣਾ ਭਾਸ਼ਣ ਦੇਣਗੇ, ਜਿਸ ਤੋਂ ਬਾਅਦ ਸਦਨ ਮ੍ਰਿਤਕ ਸਾਬਕਾ ਮੈਂਬਰਾਂ, ਆਜ਼ਾਦੀ ਘੁਲਾਟੀਆਂ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰੇਗਾ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ ਕਾਰਜਕਾਲ ਦਾ ਆਖਰੀ ਬਜਟ ਹੈ, ਜਿਸ ਕਾਰਨ ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਬੰਗਲੁਰੂ ਤੋਂ ਵਾਪਸ ਪਰਤ ਆਏ ਹਨ ਅਤੇ ਸੈਸ਼ਨ ਤੋਂ ਪਹਿਲਾਂ ਸਵੇਰੇ 9:30 ਵਜੇ ਕੈਬਨਿਟ ਮੀਟਿੰਗ ਵੀ ਬੁਲਾਈ ਗਈ ਹੈ।
Click to Follow Babushahi Facebook page →