ਇਕ ਮਹਿਕ ਜਿਹੀ ਸੀ-ਅਮਰਜੀਤ ਟਾਂਡਾ
ਇਕ ਮਹਿਕ ਜਿਹੀ ਸੀ
ਖ਼ਬਰੇ ਹੱਸਦਾ ਸੀ ਗੁਲਾਬ
ਆਇਆ ਰੁੱਖਾਂ ਚੋਂ ਕਿਧਰੇ
ਖੂਬ ਨੱਚਦਾ ਸ਼ਬਾਬ
ਉਹਦੇ ਬੁੱਲਾਂ ਉੱਤੇ
ਇੱਕ ਗਾਉਂਦਾ ਸੀ ਨਗ਼ਮਾ
ਉਹਦੇ ਸੁਪਨੇ ਸੀ
ਇੱਕ ਸੱਜਰਾ ਜਿਹਾ ਖ਼ਾਬ
ਗਿੱਲੇ ਵਾਲਾਂ ਦਾ ਗੀਤ
ਛੱਤ ਤੇ ਛੰਡਦਾ ਸੀ ਅੰਬਰ
ਉਹਦੀਆਂ ਨਜ਼ਰਾਂ 'ਚ ਸੀ
ਕੋਈ ਨਵਾਂ ਜੇਹਾ ਰਾਗ਼
ਉਹਦੇ ਚਿਹਰੇ ਦਾ ਹੁਸਨ
ਕਿਸੇ ਵਿਯੋਗ ਦੀ ਸੀ ਉਡੀਕ
ਗੋਰੀਆਂ ਵੀਣੀਆਂ ਤੇ ਸੀ
ਰੰਗਾਂ ਵੰਗਾਂ ਦਾ ਸਾਜ਼
ਇਕ ਮਹਿਕ ਜਿਹੀ ਸੀ
ਖ਼ਬਰੇ ਹੱਸਦਾ ਸੀ ਗੁਲਾਬ
ਆਇਆ ਰੁੱਖਾਂ ਚੋਂ ਕਿਧਰੇ
ਖੂਬ ਨੱਚਦਾ ਸ਼ਬਾਬ
-
ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.