ਚਾਈਨਾ ਡੋਰ ਦੀ ਲਪੇਟ ਵਿੱਚ ਆਏ ਇੱਕ ਹੋਰ ਸ਼ਖਸ ਦੀ ਮਸਾ ਬੱਚੀ ਜਾਨ
ਰੋਹਿਤ ਗੁਪਤਾ
ਗੁਰਦਾਸਪੁਰ , 26 ਦਸੰਬਰ 2024 :
ਬੱਚਿਆਂ ਵੱਲੋਂ ਪਤੰਗ ਉਡਾਉਣ ਲਈ ਵਰਤੀ ਜਾ ਰਹੀ ਖੂਨੀ ਡੋਰ ਕਾਰਨ ਲਗਾਤਾਰ ਹਾਦਸੇ ਹੋ ਰਹੇ ਹਨ। ਤਾਜ਼ਾ ਮਾਮਲਾ ਬਟਾਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਆਪਣੇ ਕਿਸੇ ਕੰਮ ਲਈ ਆਪਣੇ ਦੋ ਪਈਆ ਵਾਹਨ ਤੇ ਜਾ ਰਿਹਾ ਸੀ ਕਿ ਅਚਾਨਕ ਉਸਦੇ ਗਲੇ ਦੇ ਵਿੱਚ ਡੋਰ ਫਿਰ ਗਈ ਜਿਸ ਕਾਰਨ ਉਸਦੇ ਗਲੇ ਵਿੱਚ ਕੱਟ ਲੱਗ ਗਿਆ। ਗਨੀਮਤ ਰਹੀ ਕਿ ਉਸਦੀ ਜਾਨ ਬਚ ਗਈ ਲੇਕਿਨ ਉਸ ਸ਼ਖਸ ਅਨੁਸਾਰ ਉਸਨੇ ਇੱਕ ਵਾਰ ਮੌਤ ਨੂੰ ਨੇੜਿਓਂ ਦੇਖ ਲਿਆ ਹੈ ।
ਉਸ ਨੂੰ ਤੇ ਇੱਕ ਵਾਰ ਇਦਾਂ ਹੀ ਲੱਗਾ ਕਿ ਜਿੱਦਾਂ ਬਸ ਜੀਵਨ ਲੀਲਾ ਸਮਾਪਤ ਹੋਣ ਵਾਲੀ ਹੈ ਅਗਰ ਕੱਟ ਥੋੜਾ ਹੋਰ ਡੂੰਘਾ ਲੱਗਦਾ ਤਾਂ ਗਲੇ ਦੀ ਸਾਹ ਰਗ ਵੱਡੀ ਜਾਣੀ ਸੀ ਤੇ ਉਸਨੇ ਆਪਣੇ ਜੀਵਨ ਨੂੰ ਅਲਵਿਦਾ ਆਖ ਦੇਣਾ ਸੀ। ਇਸ ਖੂਨੀ ਡੋਰ ਨੂੰ ਬੰਦ ਕਰਵਾਉਣ ਲਈ ਹਰ ਸਾਲ ਸਰਕਾਰਾਂ ਕਈ ਉਪਰਾਲੇ ਕਰਦੀਆਂ ਹਨ,ਪ੍ਰਸ਼ਾਸਨ ਵੀ ਜ਼ੋਰ ਲਗਾਉਂਦਾ ਹੈ ਕਿ ਇਹ ਡੋਰ ਬੰਦ ਹੋ ਜਾਵੇ ਪਰ ਇਹ ਡੋਰ ਬੰਦ ਹੋਣ ਦੀ ਬਜਾਏ ਹੁਣ ਹੋਮ ਡਿਲੀਵਰੀ ਮਿਲਣੀ ਸ਼ੁਰੂ ਹੋ ਗਈ ਹੈ।