ਪੀਏਯੂ ਦੇ ਮਾਹਿਰਾਂ ਨੇ ਰਾਸ਼ਟਰੀ ਕਾਨਫਰੰਸਾਂ ਵਿੱਚ ਜਿੱਤੇ ਇਨਾਮ
ਲੁਧਿਆਣਾ 26 ਦਸੰਬਰ, 2024
ਖੇਤੀ ਬਾਇਓ ਤਕਨਾਲਜੀ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਬੀਤੇ ਦਿਨੀ ਦੂਸਰੀ ਰਾਸ਼ਟਰੀ ਜੈਨਟਿਕ ਕਾਂਗਰਸ ਵਿੱਚ ਜੁਬਾਨੀ ਪੇਪਰ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ। ਡਾ ਸਤਿੰਦਰ ਕੌਰ ਨੂੰ ਵਾਤਾਵਰਣ ਪੱਖੀ ਕਣਕ ਦੇ ਵਿਕਾਸ ਲਈ ਜੰਗਲੀ ਕਿਸਮਾਂ ਨਾਲ ਸੰਬੰਧ ਵਿਸ਼ੇ ਤੇ ਪੇਪਰ ਪੇਸ਼ ਕਰਨ ਲਈ ਸਰਵੋਤਮ ਪੇਸ਼ਕਾਰੀ ਪੁਰਸਕਾਰ ਮਿਲਿਆ। ਪੀਐਚਡੀ ਦੀ ਵਿਦਿਆਰਥਣ ਅਨਰੂਪ ਕੌਰ ਨੂੰ ਵੀ ਇਸ ਕਾਨਫਰੰਸ ਵਿੱਚ ਪੇਪਰ ਪੇਸ਼ ਕਰਨ ਲਈ ਸਰਵੋਤਮ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਅਨਰੂਪ ਕੌਰ ਦੇ ਨਿਗਰਾਨ ਡਾ ਨਵਤੇਜ ਕੌਰ ਸਰਾਓ ਹਨ।
ਇਸ ਦੇ ਨਾਲ ਹੀ ਅਨਰੂਪ ਕੌਰ ਨੇ ਨਵੀਨ ਪਲਾਂਟ ਬਰੀਡਿੰਗ ਤਕਨੀਕ ਅਤੇ ਭੋਜਨ ਸੁਰੱਖਿਆ ਬਾਰੇ ਇੱਕ ਹੋਰ ਰਾਸ਼ਟਰੀ ਕਾਨਫਰਸ ਵਿੱਚ ਹਿੱਸਾ ਲਿਆ ਅਤੇ ਪੇਪਰ ਪੇਸ਼ ਕਰਨ ਲਈ ਇਨਾਮ ਜਿੱਤਿਆ।
ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਸਮੇਤ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ ਯੋਗੇਸ਼ ਵਿਕਲ ਨੇ ਦੋਵਾਂ ਵਿਗਿਆਨੀਆਂ ਨੂੰ ਇਹਨਾਂ ਪੁਰਸਕਾਰਾਂ ਲਈ ਵਧਾਈ ਦਿੱਤੀ।