ਬਾਰ - ਬਾਰ ਦੁਕਾਨਾਂ ਨੂੰ ਲੱਗ ਰਹੀ ਅੱਗ ਹਾਦਸਾ ਜਾਂ ਸਾਜਿਸ?
ਭੜਕੇ ਦੁਕਾਨਦਾਰਾਂ ਨੇ ਰਾਤ ਵੇਲੇ ਪੁਲਿਸ ਗਸ਼ਤ ਵਧਾਉਣ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਦੀ ਜਾਂਚ ਦੀ ਕੀਤੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ
ਧਾਰੀਵਾਲ ਵਿੱਚ ਬਾਰ ਬਾਰ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਪਿੱਛੇ ਕਿਸੇ ਸਾਜਿਸ਼ ਦਾ ਸ਼ੱਕ ਜਤਾਇਆ ਜਾਣ ਲੱਗ ਗਿਆ ਹੈ। ਬੀਤੇ ਦਿਨੀ ਸਬਜ਼ੀ ਮੰਡੀ ਵਿੱਚ ਕੁਝ ਦੁਕਾਨਾਂ ਨੂੰ ਅੱਗ ਲੱਗੀ ਸੀ ਜਿਸ ਤੋਂ ਬਾਅਦ ਬੀਤੀ ਰਾਤ 2 ਵਜੇ ਦੇ ਕਰੀਬ ਇੱਕ ਹੋਰ ਫਰੂਟ ਸਬਜ਼ੀ ਦੇ ਦੁਕਾਨ ਤੇ ਇੱਕ ਨਾਨ ਛੋਲੇ ਵਾਲੀ ਦੁਕਾਨ ਨੂੰ ਅੱਗ ਲੱਗ ਗਈ । ਹੈਰਾਨੀ ਇਹ ਹੈ ਕਿ ਇਹਨਾਂ ਦੁਕਾਨਾਂ ਦੇ ਨੇੜੇ ਤੋਂ ਕੋਈ ਤਾਰ ਵੀ ਨਹੀਂ ਗੁਜਰਦੀ ਅਤੇ ਨਾ ਹੀ ਕੋਈ ਟਰਾਂਸਫਾਰਮਰ ਹੈ । ਇਸ ਲਈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸ਼ਾਰਟ ਸਰਕਟ ਨਾਲ ਅੱਗ ਲੱਗਦੀ ਹੈ ਪਰ ਦੋਹਾਂ ਦੁਕਾਨਾਂ ਦਾ ਵੱਡਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੋਵੇਂ ਦੁਕਾਨਾਂ ਨੂੰ ਇਕੱਠੇ ਅੱਗ ਨਹੀਂ ਲੱਗੀ ਬਲਕਿ ਇੱਕ ਦੁਕਾਨ ਨੂੰ ਪਹਿਲਾਂ ਅੱਗ ਲੱਗੀ ਸੀ ਅਤੇ ਦੁਕਾਨਦਾਰ ਉਸਨੂੰ ਬੁਝਾ ਕੇ ਵਾਪਸ ਹੀ ਪਰਤੇ ਸੀ ਕਿ ਇੱਕ ਹੋਰ ਦੁਕਾਨ ਨੂੰ ਵੀ ਅੱਗ ਲੱਗ ਗਈ।
ਮੌਕੇ ਤੇ ਪਹੁੰਚੇ ਸ਼ਿਵ ਸੈਨਾ ਆਗੂ ਹਨੀ ਮਹਾਜਨ ਅਤੇ ਪੀੜਤ ਦੁਕਾਨਦਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਇਨਾ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਂ ਹੀ ਲਗਾਤਾਰ ਦੁਕਾਨਾਂ ਨੂੰ ਅੱਗ ਲੱਗ ਰਹੀ ਹੈ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਅੱਗ ਲੱਗੀ ਸੀ ਅਤੇ ਅਸੀਂ ਰਾਤ ਨੂੰ ਅੱਗ ਨੂੰ ਚੰਗੀ ਤਰ੍ਹਾਂ ਬੁਝਾ ਕੇ ਘਰਾਂ ਨੂੰ ਚਲੇ ਗਏ ਪਰ ਬਾਅਦ ਵਿੱਚ ਫਿਰ ਦੁਬਾਰਾ ਤੋਂ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਨਾਲ ਸਭ ਕੁਝ ਸੜ ਕੇ ਸਵਾਹ ਹੋ ਗਿਆ ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਸ਼ਰਾਰਤੀ ਅਨਸਰ ਹੈ ਉਸ ਨੂੰ ਛੇਤੀ ਛੇਤੀ ਲੱਭਿਆ ਜਾਵੇ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਦੁਬਾਰਾ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਸਕੀਏ ਇਸ ਵਾਰਦਾਤ ਦੇ ਨਾਲ ਸ਼ਹਿਰ ਦੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹੈ।
- Download Babushahi App
-
-