ਸਪੀਕਰ ਸੰਧਵਾਂ ਨੇ ਅਮਰੀਕਾ ਵਿੱਚ ਵੇਚੇ ਗਏ ਐਮ.ਐਲ.ਏ. ਹੋਸਟਲ ਦੇ ਵਿਰਾਸਤੀ ਫਰਨੀਚਰ ਸਬੰਧੀ ਕਸਟਡੀ ਰਿਪੋਰਟ ਮੰਗੀ*
ਚੰਡੀਗੜ੍ਹ 16 ਜੂਨ 2026:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਮਰੀਕਾ ਵਿੱਚ ਐਮ.ਐਲ.ਏ. ਹੋਸਟਲ ਦੇ ਵਿਰਾਸਤੀ ਫਰਨੀਚਰ ਦੀ ਨਿਲਾਮੀ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਸਟਡੀ ਰਿਪੋਰਟ ਮੰਗੀ। ਇਸ ਸਬੰਧੀ, ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਫਰਨੀਚਰ ਦੀ ਕਸਟਡੀ ਕਿਸ ਕੋਲ ਸੀ ਕਿਉਂਕਿ ਵਿਰਾਸਤੀ ਫਰਨੀਚਰ ਪੰਜਾਬ, ਹਰਿਆਣਾ ਦੀਆਂ ਸਰਕਾਰਾਂ ਅਤੇ ਯੂਟੀ, ਚੰਡੀਗੜ੍ਹ ਦੇ ਵੱਖ-ਵੱਖ ਅਥਾਰਟੀਆਂ ਦੀ ਕਸਟਡੀ ਅਧੀਨ ਆਉਂਦਾ ਹੈ ਅਤੇ ਯੂਟੀ ਪ੍ਰਸ਼ਾਸਨ ਵੱਲੋਂ ਅਜਿਹੇ ਫਰਨੀਚਰ ਦੀ ਸੂਚੀ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ।
ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ, ਸਪੀਕਰ ਸੰਧਵਾਂ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਸਪੀਕਰ ਨੇ ਕਿਹਾ ਕਿ ਅਜਿਹੀ ਲਾਪਰਵਾਹੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਚੰਡੀਗੜ੍ਹ ਦੀ ਵਿਲੱਖਣ ਆਰਕੀਟੈਕਚਰਲ ਅਤੇ ਇਤਿਹਾਸਕ ਵਿਰਾਸਤ ਨੂੰ ਨੁਕਸਾਨ ਪਹੁੰਚਾਵੇ।
- Download Babushahi App
-
-