Big Breaking: ਭਾਜਪਾ ਨੇ ਰਾਜ ਸਭਾ ਲਈ ਐਲਾਨੇ 6 ਉਮੀਦਵਾਰ, ਪੜ੍ਹੋ ਪੂਰਾ ਵੇਰਵਾ
Babushahi Network
ਨਵੀਂ ਦਿੱਲੀ, 4 June 2026- ਭਾਰਤੀ ਜਨਤਾ ਪਾਰਟੀ (BJP) ਵੱਲੋਂ ਰਾਜਸਭਾ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਅਹਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਹਾਈਕਮਾਂਡ ਨੇ ਵੱਖ-ਵੱਖ ਰਾਜਾਂ ਤੋਂ ਆਪਣੇ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਿਸ ਵਿੱਚ ਪੰਜਾਬ ਨਾਲ ਸਬੰਧਤ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦਾ ਨਾਂ ਵੀ ਸ਼ਾਮਲ ਹੈ।
ਰਾਜਾਂ ਦੇ ਹਿਸਾਬ ਨਾਲ ਭਾਜਪਾ ਉਮੀਦਵਾਰਾਂ ਦੀ ਸੂਚੀ....
ਮੱਧ ਪ੍ਰਦੇਸ਼ ਤੋਂ BJP ਨੇ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸੀਨੀਅਰ ਆਗੂ ਤਰੁਣ ਚੁੱਘ ਅਤੇ ਰਜਨੀਸ਼ ਅਗਰਵਾਲ ਸ਼ਾਮਲ ਹਨ।
ਗੁਜਰਾਤ ਤੋਂ ਤਿੰਨ ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ ਅਤੇ ਮਾਨਸਿੰਘ ਪਰਮਾਰ ਦੇ ਨਾਂ ਸ਼ਾਮਲ ਹਨ।
ਰਾਜਸਥਾਨ ਤੋਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸਤੀਸ਼ ਪੂਨੀਆ ਅਤੇ ਅਲਕਾ ਗੁਰਜਰ ਨੂੰ ਰਾਜਸਭਾ ਲਈ ਉਮੀਦਵਾਰ ਬਣਾਇਆ ਗਿਆ ਹੈ।
ਅਰੁਣਾਚਲ ਪ੍ਰਦੇਸ਼ ਤੋਂ ਪਾਰਟੀ ਨੇ ਤਾਈ ਤਾਗਾਕ (Tai Tagak) 'ਤੇ ਭਰੋਸਾ ਜਤਾਇਆ ਹੈ।
ਮਨੀਪੁਰ ਤੋਂ ਭਾਜਪਾ ਦੀ ਸੀਨੀਅਰ ਮਹਿਲਾ ਆਗੂ ਏ. ਸ਼ਾਰਦਾ ਦੇਵੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਓਡੀਸ਼ਾ ਜ਼ਿਮਨੀ ਚੋਣ ਲਈ ਵੀ ਉਮੀਦਵਾਰ ਦਾ ਐਲਾਨ
ਰਾਜਸਭਾ ਦੀਆਂ ਆਮ ਚੋਣਾਂ ਦੇ ਨਾਲ-ਨਾਲ ਭਾਜਪਾ ਨੇ ਓਡੀਸ਼ਾ ਵਿੱਚ ਹੋਣ ਜਾ ਰਹੀ ਰਾਜਸਭਾ ਦੀ ਜ਼ਿਮਨੀ ਚੋਣ (By-elections 2026) ਲਈ ਵੀ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਪਾਰਟੀ ਨੇ ਓਡੀਸ਼ਾ ਦੀ ਸੀਟ ਤੋਂ ਦੇਬਾਸ਼ੀਸ਼ ਸਾਮੰਤਰਾਏ ਨੂੰ ਆਪਣਾ ਅਧਿਕਾਰਤ ਉਮੀਦਵਾਰ ਨਾਮਜ਼ਦ ਕੀਤਾ ਹੈ।
ਰਾਜਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਇਸ ਸੂਚੀ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਵਿੱਚ ਖੇਤਰੀ ਅਤੇ ਜਾਤੀ ਸਮੀਕਰਨਾਂ ਨੂੰ ਸਾਧਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਨਾਮਜ਼ਦ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਰਾਜਾਂ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ।
- Download Babushahi App
-
-