CGC ਲਾਂਡਰਾਂ ਨੂੰ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਲਈ ਡਿਜ਼ਾਈਨ ਪੇਟੈਂਟ ਮਿਲਿਆ
ਬਾਬੂਸ਼ਾਹੀ ਬਿਊਰੋ
ਮੋਹਾਲੀ, 3 ਜੂਨ 2026
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਨੂੰ ਇੱਕ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਲਈ ਡਿਜ਼ਾਈਨ ਪੇਟੈਂਟ ਪ੍ਰਾਪਤ ਹੋਇਆ ਹੈ ਜਿਸ ਨੂੰ ਸਤਵਿੰਦਰ ਸਿੰਘ, (ਅਸਿਸਟੈਂਟ ਪ੍ਰੋਫੈਸਰ, ਮਕੈਨਿਕਲ ਇੰਜੀਨੀਅਰਿੰਗ) ਗੁਰਦੀਪ ਸਿੰਘ, (ਇੰਸਟ੍ਰਕਟਰ, ਮਕੈਨਿਕਲ ਇੰਜੀਨੀਅਰਿੰਗ) ਅਤੇ ਲਵਪ੍ਰੀਤ ਸਿੰਘ, (ਬੀ.ਟੈਕ ਮਕੈਨਿਕਲ ਇੰਜੀਨੀਅਰਿੰਗ ਵਿਦਿਆਰਥੀ) ਵੱਲੋਂ ਵਿਕਸਿਤ ਕੀਤਾ ਗਿਆ ਹੈ।ਇਸ ਡਿਜ਼ਾਈਨ ਪੇਟੈਂਟ ਨੇ ਸੀਜੀਸੀ ਲਾਂਡਰਾਂ ਦੇ ਬੌਧਿਕ ਸੰਪੱਤੀ ਅਤੇ ਨਵੀਨਤਾ ਅਧਾਰਤ ਖੋਜ ਦੇ ਵਧ ਰਹੇ ਪੋਰਟਫੋਲੀਓ ਨੂੰ ਹੋਰ ਮਜ਼ਬੂਤੀ ਦਿੱਤੀ ਹੈ।
ਪੇਟੈਂਟ ਪ੍ਰਾਪਤ ਇਲੈਕਟ੍ਰਿਕ ਵ੍ਹੀਲਬੈਰੋ ਨੂੰ ਭਾਰੀ ਸਮੱਗਰੀ ਦੀ ਢੋਆ-ਢੋਆਈ ਦੌਰਾਨ ਲੱਗਣ ਵਾਲੀ ਸਰੀਰਕ ਮਿਹਨਤ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਇਹ ਰਵਾਇਤੀ ਵ੍ਹੀਲਬੈਰੋ ਦੇ ਇੱਕ ਉੱਨਤ (ਆਧੁਨਿਕ) ਵਿਕਲਪ ਵਜੋਂ ਕੰਮ ਕਰਦਾ ਹੈ। ਰਵਾਇਤੀ ਵ੍ਹੀਲਬੈਰੋ ਨੂੰ ਹੱਥ ਨਾਲ ਚੁੱਕਣਾ ਅਤੇ ਧੱਕਣਾ ਪੈਂਦਾ ਹੈ ਜਦ ਕਿ ਨਵੀਨਤਾਕਾਰੀ ਡਿਜ਼ਾਈਨ ਵਿੱਚ ਇੱਕ ਰੀਚਾਰਜਯੋਗ ਬੈਟਰੀ ਨਾਲ ਚੱਲਣ ਵਾਲੀ ਡੀਸੀ ਮੋਟਰ ਅਤੇ ਪਿਛਲੇ ਪਹੀਏ ਵਿੱਚ ਲੱਗੀ ਹੱਬ ਮੋਟਰ ਸ਼ਾਮਲ ਹੈ, ਜੋ ਇੱਕ ਥ੍ਰੋਟਲ ਨਿਯੰਤਰਿਤ ਵਿਧੀ ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਗਤੀ ਪ੍ਰਦਾਨ ਕਰਦੀ ਹੈ।ਇਸ ਡਿਜ਼ਾਈਨ ਵਿੱਚ ਅੱਗੇ ਦੋ ਟਰਾਲੀ ਪਹੀਏ ਵੀ ਲਗਾਏ ਗਏ ਹਨ, ਜੋ ਵਧ ਸਥਿਰਤਾ ਅਤੇ ਭਾਰ ਝੱਲਣ ਦੀ ਸਮਰੱਥਾ ਪ੍ਰਦਾਨ ਕਰਦੇ ਹਨ।ਇਸ ਕਰਕੇ ਇਹ ਮਿੱਟੀ, ਬੱਜਰੀ, ਮਲਚ, ਨਿਰਮਾਣ ਮਲਬੇ ਅਤੇ ਹੋਰ ਭਾਰੀ ਭਾਰ ਵਰਗੀਆਂ ਸਮੱਗਰੀਆਂ ਦੀ ਢੋਆ ਢੁਆਈ ਲਈ ਉਪਯੋਗੀ ਹੈ।
ਇਸ ਨਵੀਨਤਾ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਆਪਰੇਟਰ ਲਈ ਬੈਠਣ ਦੀ ਵਿਵਸਥਾ ਨੂੰ ਸ਼ਾਮਲ ਕਰਨਾ ਹੈ, ਜੋ ਕਿ ਕੰਮ ਦੌਰਾਨ ਥਕਾਵਟ ਨੂੰ ਘਟਾਉਂਦੇ ਹੋਏ ਆਰਾਮ ਵਿੱਚ ਵਾਧਾ ਕਰਦੀ ਹੈ। ਵੇਰੀਏਬਲ ਸਪੀਡ ਕੰਟਰੋਲ, ਅੱਗੇ ਅਤੇ ਉਲਟ ਗਤੀ ਸਮਰੱਥਾਵਾਂ, ਘੱਟ ਸ਼ੋਰ ਸੰਚਾਲਨ ਅਤੇ ਜ਼ੀਰੋ ਸਿੱਧੇ ਨਿਕਾਸ ਨਾਲ ਲੈਸ ਇਹ ਇਲੈਕਟ੍ਰਿਕ ਵ੍ਹੀਲਬੈਰੋ ਉਸਾਰੀ, ਖੇਤੀਬਾੜੀ, ਲੈਂਡਸਕੇਪਿੰਗ ਅਤੇ ਸਮੱਗਰੀ ਸੰਭਾਲ ਐਪਲੀਕੇਸ਼ਨਾਂ ਲਈ ਇੱਕ ਵਾਤਾਵਰਣ ਅਨੁਕੂਲ ਅਤੇ ਲਾਗਤ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੀ ਹੈ। ਇਹ ਨਵੀਨਤਾ ਖੋਜ ਆਧਾਰਿਤ ਸਿੱਖਿਆ ਅਤੇ ਉਦਯੋਗਿਕ ਲੋੜਾਂ ਨਾਲ ਜੁੜੀਆਂ ਖੋਜਾਂ ਪ੍ਰਤੀ ਸੀਜੀਸੀ ਲਾਂਡਰਾਂ ਦੀ ਲਗਾਤਾਰ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਇਹ ਪੇਟੈਂਟ ਸੰਸਥਾ ਦੀਆਂ ਕਈ ਖੋਜ ਅਤੇ ਨਵੀਨਤਾ ਪ੍ਰਾਪਤੀਆਂ ਵਿੱਚੋਂ ਇੱਕ ਹੈ। ਸੀਜੀਸੀ ਲਾਂਡਰਾਂ ਨੇ 3,086 ਪੇਟੈਂਟ ਦਾਇਰ ਕੀਤੇ ਹਨ, 2,611 ਪੇਟੈਂਟ ਪ੍ਰਕਾਸ਼ਿਤ ਕੀਤੇ ਹਨ, ਅਤੇ 146 ਉਪਯੋਗਤਾ ਪੇਟੈਂਟ ਅਤੇ 80 ਡਿਜ਼ਾਈਨ ਪੇਟੈਂਟ ਸੰਸਥਾ ਨੂੰ ਪ੍ਰਦਾਨ ਕੀਤੇ ਗਏ ਹਨ।
ਇਸ ਪ੍ਰਾਪਤੀ ਮੌਕੇ ਖੁਸ਼ੀ ਪ੍ਰਗਟ ਕਰਦੇ ਹੋਏ ਸਤਵਿੰਦਰ ਸਿੰਘ ਨੇ ਕਿਹਾ ਕਿ ਇਲੈਕਟ੍ਰਿਕ ਵ੍ਹੀਲਬੈਰੋ ਨੂੰ ਦਾ ਸੰਕਲਪ ਭਾਰੀ ਭਾਰ ਦੀ ਢੋਆ-ਢੁਆਈ ਨਾਲ ਜੁੜੇ ਸਰੀਰਕ ਦਬਾਅ ਨੂੰ ਘਟਾਉਣ ਅਤੇ ਕੰਮਕਾਜੀ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।ਇਹ ਨਵੀਨਤਾ ਉਪਭੋਗਤਾ ਦੇ ਆਰਾਮ, ਸਥਿਰਤਾ ਅਤੇ ਕਾਰਜਸ਼ੀਲਤਾ ਨੂੰ ਜੋੜਦੀ ਹੈ ਜਿਸ ਕਰਕੇ ਇਹ ਵੱਖ ਵੱਖ ਖੇਤਰਾਂ ਲਈ ਇੱਕ ਵਿਹਾਰਿਕ ਹੱਲ ਬਣਦੀ ਹੈ।ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਡਿਜ਼ਾਈਨ ਪੇਟੈਂਟ ਦੀ ਪ੍ਰਾਪਤੀ ਸਾਡੇ ਉਨ੍ਹਾਂ ਯਤਨਾਂ ਦੀ ਹੌਸਲਾ ਅਫਜ਼ਾਈ ਹੈ ਜੋ ਅਸਲ ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਾਲੀਆਂ ਤਕਨਾਲੋਜੀਆਂ ਦੀ ਵਿਕਾਸ ਵੱਲ ਕੇਂਦ੍ਰਿਤ ਹਨ।
ਨਵੀਨਤਾਕਾਰਾਂ ਨੂੰ ਵਧਾਈ ਦਿੰਦੇ ਹੋਏ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਨਵੀਨਤਾ ਅਤੇ ਖੋਜ ਸੀਜੀਸੀ ਲਾਂਡਰਾਂ ਵਿਖੇ ਅਕਾਦਮਿਕ ਉੱਤਮਤਾ ਦਾ ਅਧਾਰ ਹਨ। ਇਸ ਡਿਜ਼ਾਈਨ ਪੇਟੈਂਟ ਦੀ ਗ੍ਰਾਂਟ ਸੰਸਥਾ ਦੀ ਰਚਨਾਤਮਕਤਾ, ਸਮੱਸਿਆ ਹੱਲ ਅਤੇ ਤਕਨੀਕੀ ਤਰੱਕੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਨਵੀਨਤਾਕਾਰਾਂ ਦੇ ਯਤਨਾਂ ਅਤੇ ਉਨ੍ਹਾਂ ਦੇ ਯੋਗਦਾਨਾਂ ’ਤੇ ਮਾਣ ਹੈ ਜੋ ਉਦਯੋਗ ਅਤੇ ਸਮਾਜ ’ਤੇ ਸਕਾਰਾਤਮਕ ਪ੍ਰਭਾਵ ਪਾਉਣ ਵਾਲੇ ਹੱਲ ਵਿਕਸਤ ਕਰਨ ਵੱਲ ਕੇਂਦ੍ਰਿਤ ਹਨ। ਅਜਿਹੀਆਂ ਪ੍ਰਾਪਤੀਆਂ ਨਵੀਨਤਾ ਅਤੇ ਬੌਧਿਕ ਸੰਪੱਤੀ ਸਿਰਜਣਾ ਦੇ ਕੇਂਦਰ ਵਜੋਂ ਸੀਜੀਸੀ ਲਾਂਡਰਾਂ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
ਇਸ ਡਿਜ਼ਾਈਨ ਪੇਟੈਂਟ ਦੀ ਗ੍ਰਾਂਟ ਸੀਜੀਸੀ ਲਾਂਡਰਾਂ ਦੀ ਅਕਾਦਮਿਕ ਉੱਤਮਤਾ ਅਤੇ ਨਵੀਨਤਾ ਵੱਲ ਯਾਤਰਾ ਵਿੱਚ ਇੱਕ ਹੋਰ ਮੀਲ ਪੱਥਰ ਹੈ। ਸੰਸਥਾ ਲਗਾਤਾਰ ਆਪਣੇ ਫੈਕਲਟੀ ਮੈਂਬਰਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਖੋਜ ਨੂੰ ਅੱਗੇ ਵਧਾਉਣ, ਨਵੀਂਆਂ ਤਕਨਾਲੋਜੀਆਂ ਵਿਕਸਤ ਕਰਨ ਅਤੇ ਭਾਰਤ ਦੇ ਵਧ ਰਹੇ ਇਨੋਵੇਸ਼ਨ ਈਕੋਸਿਸਟਮ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਜਾਰੀ ਰੱਖਦੀ ਹੈ।
- Download Babushahi App
-
-