ਨੀਟ ਪ੍ਰੀਖਿਆ ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 1 ਜੂਨ 2026
ਨੀਟ ਪ੍ਰੀਖਿਆ (NEET-UG) ਨੂੰ ਲੈ ਕੇ ਅੱਜ ਸਰਵਉੱਚ ਅਦਾਲਤ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਸਾਹਮਣੇ ਆਇਆ ਹੈ। ਸੁਪਰੀਮ ਕੋਰਟ ਨੇ ਇਸ ਸਾਲ NEET-UG ਦੀ ਦੁਬਾਰਾ ਹੋਣ ਵਾਲੀ ਪ੍ਰੀਖਿਆ (Re-Test) ਨੂੰ ਕੰਪਿਊਟਰ ਅਧਾਰਤ ਪ੍ਰੀਖਿਆ (CBT) ਯਾਨੀ ਔਨਲਾਈਨ ਮੋਡ ਰਾਹੀਂ ਤੁਰੰਤ ਕਰਵਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਡ ਹੁਣ ਇਹ ਸਾਫ਼ ਹੋ ਗਿਆ ਹੈ ਕਿ ਇਹ ਪ੍ਰੀਖਿਆ ਆਪਣੇ ਪੁਰਾਣੇ ਰਵਾਇਤੀ ਪੈੱਨ-ਕਾਗਜ਼ ਮੋਡ (OMR ਸ਼ੀਟਾਂ) ਰਾਹੀਂ ਹੀ ਲਈ ਜਾਵੇਗੀ।
- Download Babushahi App
-
-