ਹੁਣ ਉਮਰ ਨਹੀਂ ਨਿਰੋਲ ਮੈਰਿਟ ਕਰੇਗੀ ਟਾਪਰਾਂ ਦਾ ਫੈਸਲਾ: ਭਗਵੰਤ ਮਾਨ ਨੇ ਸਿੱਖਿਆ ਨੀਤੀ ’ਚ ਵੱਡੀ ਤਬਦੀਲੀ ਦਾ ਕੀਤਾ ਐਲਾਨ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 31 ਮਈ, 2026: ਪੰਜਾਬਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਖੇਤਰ ਵਿਚ ਬਹੁਤ ਵੱਡੇ ਨੀਤੀਗਤ ਤਬਦੀਲੀ ਦੇ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਉਮਰ ਨਹੀਂ ਨਿਰੋਲ ਮੈਰਿਟ ਹੀ ਟਾਪਰਾਂ ਦਾ ਫੈਸਲਾ ਕਰੇਗੀ ਅਤੇ ਜੇਕਰ ਦੋ ਵਿਦਿਆਰਥੀਆਂ ਦੇ ਇਕੋ ਜਿਹੇ ਨੰਬਰ ਆਉਂਦੇ ਹਨ ਤਾਂ ਦੋਵਾਂ ਦਾ ਰੈਂਕ ਇਕ ਹੀ ਮੰਨਿਆ ਜਾਵੇਗਾ।
ਉਹ ਅੱਜ ਸਰਕਾਰੀ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਦੀ ਨੀਤੀ ਮੁਤਾਬਕ ਜੇਕਰ ਦੋ ਵਿਦਿਆਰਥੀਆਂ ਦੇ ਬਰਾਬਰ ਨੰਬਰ ਆਉਂਦੇ ਸਨ ਤਾਂ ਜਨਮ ਮਿਤੀ ਵੇਖ ਕੇ ਟਾਪਰਾਂ ਦਾ ਫੈਸਲਾ ਹੁੰਦਾ ਸੀ। ਹੁਣ ਇਕ ਬਰਾਬਰ ਨੰਬਰ ਹੋਣ ’ਤੇ ਇਕ ਬਰਾਬਰ ਰੈਂਕ ਹੀ ਮਿਲੇਗਾ।
- Download Babushahi App
-
-