Breaking : ਕਿਸਾਨਾਂ ਵਲੋਂ ਚੰਡੀਗੜ੍ਹ ਕੂਚ, ਪੁਲਿਸ ਨੇ ਰੋਕੇ ਰਾਹ
ਮੋਹਾਲੀ 1 ਜੂਨ 2026: ਪੰਜਾਬ ਦੇ ਕਿਸਾਨਾਂ ਨੇ ਬੈਂਕਾਂ ਨਾਲ ਜੁੜੇ ਵੱਡੇ ਮਸਲਿਆਂ ਨੂੰ ਲੈ ਕੇ ਸੋਮਵਾਰ ਨੂੰ ਮੋਹਾਲੀ ਤੋਂ ਚੰਡੀਗੜ੍ਹ ਵੱਲ ਨੂੰ ਅਚਾਨਕ ਵੱਡਾ ਮਾਰਚ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਚੰਡੀਗੜ੍ਹ ਅਤੇ ਮੋਹਾਲੀ ਦੇ ਸਰਹੱਦੀ ਇਲਾਕਿਆਂ ਵਿੱਚ ਸਥਿਤੀ ਬੇਹੱਦ ਤਣਾਅਪੂਰਨ ਬਣ ਗਈ ਹੈ। ਕਿਸਾਨ ਫੋਰਟਿਸ ਹਸਪਤਾਲ ਦੇ ਨਜ਼ਦੀਕ ਤੋਂ ਹੁੰਦੇ ਹੋਏ ਬੁੜੈਲ ਜੇਲ੍ਹ ਵੱਲ ਤੇਜ਼ੀ ਨਾਲ ਵਧ ਰਹੇ ਹਨ, ਜਿਸ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਨੇ ਸ਼ਹਿਰ ਦੇ ਸਾਰੇ ਪ੍ਰਵੇਸ਼ ਦੁਆਰਾਂ ਅਤੇ ਸਰਹੱਦੀ ਖੇਤਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਬੈਰੀਕੇਡਾਂ ’ਤੇ ਲੋਹੇ ਦੀਆਂ ਤਾਰਾਂ ਲਗਾ ਕੇ ਵੱਡੀ ਗਿਣਤੀ ਵਿੱਚ ਵਾਹਨ ਤਾਇਨਾਤ ਕਰ ਦਿੱਤੇ ਹਨ। ਕਿਸਾਨਾਂ ਦੀ ਰਣਨੀਤੀ ਟਰੈਕਟਰਾਂ ਅਤੇ ਪੈਦਲ ਮਾਰਚ ਰਾਹੀਂ ਸਿੱਧਾ ਸੈਕਟਰ 17 ਪਹੁੰਚਣ ਦੀ ਹੈ, ਪਰ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਹੁਣ ਕਿਸਾਨਾਂ ਨੇ ਸੜਕਾਂ ’ਤੇ ਹੀ ਤੰਬੂ ਲਗਾਉਣ ਦੀਆਂ ਤਿਆਰੀਆਂ ਖਿੱਚ ਲਈਆਂ ਹਨ।
- Download Babushahi App
-
-