ਸੰਘਰਸ਼ ਕਰ ਰਹੇ ਮੁਲਾਜ਼ਮਾਂ ਵਿਰੁੱਧ ਕੀਤੀ ਗੁੰਡਾਗਰਦੀ ਖਿਲਾਫ ਚੱਲ ਰਿਹਾ ਧਰਨਾ 2 ਜੂਨ ਤੱਕ ਮੁਲਤਵੀ
ਅਸ਼ੋਕ ਵਰਮਾ
ਬਠਿੰਡਾ, 27 ਮਈ 2026 : ਸਿਵਲ ਸਰਜਨ ਦਫਤਰ ਬਠਿੰਡਾ ਵਿਖੇ ਸਿਹਤ ਮਹਿਕਮੇ ਦੀਆਂ ਸਮੂਹ ਜਥੇਬੰਦੀਆਂ ਨੇ ਪੂਰੇ ਜਿਲ੍ਹੇ ਦੀਆਂ ਓਪੀਡੀ ਸੇਵਾਵਾਂ ਬੰਦ ਕਰਕੇ ਸਿਵਲ ਸਰਜਨ ਦਫਤਰ ਅੱਗੇ ਇੱਕ ਵਿਸ਼ਾਲ ਧਰਨਾ ਮਾਰਿਆ। ਅੱਜ ਦੇ ਇਸ ਧਰਨੇ ਵਿੱਚ ਸਮੂਹ ਮੁਲਾਜ਼ਮ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਅੱਜ ਦੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸਾਥੀ ਗਗਨਦੀਪ ਸਿੰਘ ਭੁੱਲਰ ਸੂਬਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ, ਗੁਰਜਿੰਦਰ ਸਿੰਘ ਔਲਖ ਸੂਬਾ ਪ੍ਰਧਾਨ ਆਊਟ ਸੋਰਸ ਸਿਹਤ ਮੁਲਾਜ਼ਮ ਯੂਨੀਅਨ ਪੰਜਾਬ, ਮਨੀਸ਼ ਕੁਮਾਰ ਜਿਲ੍ਹਾ ਕਨਵੀਨਰ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਰਜੇਸ਼ ਕੁਮਾਰ ਬਲਾਕ ਪ੍ਰਧਾਨ ਤਾਲਮੇਲ ਕਮੇਟੀ ਪੈਰਾ ਮੈਡੀਕਲ ਤਲਵੰਡੀ ਸਾਬੋ ਨੇ ਕਿਹਾ ਕਿ ਇਹ ਧਰਨਾ 25 ਮਈ ਨੂੰ ਤਲਵੰਡੀ ਸਾਬੋ ਹਸਪਤਾਲ ਵਿਖੇ ਲਗਾਏ ਗਏ ਧਰਨੇ ਦੀ ਲਗਾਤਾਰਤਾ ਵਿੱਚ ਸੀ।
ਉਹਨਾਂ ਦੱਸਿਆ ਕਿ ਕਿ ਐਸ ਐਮ ਓ ਤਲਵੰਡੀ ਸਾਬੋ ਅਤੇ ਐਸ ਐਚ ਓ ਤਲਵੰਡੀ ਸਾਬੋ ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਤਲਵੰਡੀ ਸਾਬੋ ਦੇ ਕੁਝ ਲੋਕਾਂ ਨਾਲ ਲੜਾਉਣ ਦੀ ਕੀਤੀ ਗਈ ਵਿਉਂਤਬੰਦੀ ਦੇ ਕਾਰਨ ਲਾਇਆ ਗਿਆ। ਇਸ ਧਰਨੇ ਵਿੱਚ ਸਿਹਤ ਵਿਭਾਗ ਦੇ ਪ੍ਰਸ਼ਾਸਨ ਨਾਲ ਜਨਤਕ ਜਥੇਬੰਦੀਆਂ ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਦੀ ਇਹ ਸਹਿਮਤੀ ਬਣੀ ਕਿ ਇੱਕ ਵਾਰ ਐਸ ਐਮ ਓ ਤਲਵੰਡੀ ਸਾਬੋ ਨੂੰ 2 ਜੂਨ ਤੱਕ ਜ਼ਬਰੀ ਛੁੱਟੀ 'ਤੇ ਭੇਜਿਆ ਜਾਵੇਗਾ ਜਦੋਂ ਹੀ ਕੋਡ ਆਫ ਕੰਡਕਟ ਖਤਮ ਹੁੰਦਾ ਹੈ ਤਾਂ ਐਸ ਐਮ ਓ ਦੀ ਬਦਲੀ ਐਸ ਡੀ ਐਚ ਤਲਵੰਡੀ ਸਾਬੋ ਤੋਂ ਬਾਹਰ ਦੀ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਐਸ ਐਚ ਓ ਤਲਵੰਡੀ ਸਾਬੋ ਤੇ ਕਾਰਵਾਈ ਲਈ ਐਸ ਐਸ ਪੀ ਬਠਿੰਡਾ ਨੂੰ ਪੱਤਰ ਲਿਖ ਦਿੱਤਾ ਗਿਆ।
ਇਸ ਦੇ ਨਾਲ ਹੀ ਐਸ ਐਮ ਓ ਤਲਵੰਡੀ ਸਾਬੋ ਵੱਲੋਂ ਜਿਹੜੇ ਵੀ ਪੱਤਰ ਇਸ ਸੰਘਰਸ਼ ਦੇ ਚਲਦਿਆਂ ਕੱਢੇ ਗਏ ਹਨ ਉਹ ਸਾਰੇ ਰੱਦ ਕਰ ਦਿੱਤੇ ਗਏ ਹਨ ਸਾਰੀਆਂ ਜਥੇਬੰਦੀਆਂ ਨੇ ਇਸ ਫੈਸਲੇ ਤੇ ਸਹਿਮਤੀ ਦਿੰਦਿਆਂ ਆਪਣਾ ਫੈਸਲਾ ਸੁਣਾਇਆ ਕਿ ਜੇਕਰ ਇਹ ਫੈਸਲਾ ਇਨ ਬਿਨ ਲਾਗੂ ਨਾ ਹੋਇਆ ਤਾਂ ਦੋ ਤਰੀਕ ਤੋਂ ਬਾਅਦ ਇਸ ਧਰਨੇ ਨੂੰ ਫਿਰ ਲਗਾਤਾਰ ਚਲਾਇਆ ਜਾਵੇਗਾ। ਅੱਜ ਦੇ ਇਸ ਧਰਨੇ ਨੂੰ
ਸੁਖਮੰਦਰ ਸਿੰਘ ਜਮਹੂਰੀ ਕਿਸਾਨ ਸਭਾ, ਮੱਖਣ ਸਿੰਘ ਕਾਮਰੇਡ ਪੰਜਾਬ ਖੇਤ ਮਜ਼ਦੂਰ ਸਭਾ, ਜੋਰਾ ਸਿੰਘ ਨਸਰਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ, ਮਹਿੰਦਰਪਾਲ ਸਿੰਘ ਪੀ ਐਸ ਪੀ ਸੀ ਐਲ, ਸਿਮਰਜੀਤ ਕੌਰ,ਪ੍ਰਿਤਪਾਲ ਸਿੰਘ ਜਮਹੂਰੀ ਅਧਿਕਾਰ ਸਭਾ, ਪ੍ਰਿੰਸੀਪਲ ਰਣਜੀਤ ਸਿੰਘ ਪੈਨਸ਼ਨਰ ਆਗੂ, ਸਾਧੂ ਸਿੰਘ ਪੈਨਸ਼ਨ ਆਗੂ, ਸੁਖਦੀਪ ਕੌਰ, ਗੁਰਪ੍ਰੀਤ ਸਿੰਘ ਕਰੋਨਾ ਵਲੰਟੀਅਰ, ਅਮਰਜੀਤ ਸਿੰਘ ਹਨੀ ਬੀ ਕੇ ਯੂ ਡਕੌਂਦਾਂ ਧਨੇਰ, ਗੁਰਦੀਪ ਸਿੰਘ ਰਾਮਪੁਰਾ ਬੀ ਕੇ ਯੂ ਡਕੌਂਦਾ, ਜਗਸੀਰ ਸਿੰਘ ਝੁੰਬਾ ਬੀਕੇਯੂ ਉਗਰਾਹਾਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।
- Download Babushahi App
-
-