ਮਾਂ ਦਿਵਸ ਤੇ ਵਿਦਿਆਰਥੀਆਂ ਨੇ ਪੇਸ਼ ਕੀਤੀਆਂ ਮਨ ਨੂੰ ਛੂਹਣ ਵਾਲੀਆਂ ਪੇਸ਼ਕਾਰੀਆਂ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 8 ਮਈ
ਸੇਂਟ ਕਬੀਰ ਪਬਲਿਕ ਸਕੂਲ ਵਿੱਚ ਮਾਂ ਦਿਵਸ ਬਹੁਤ ਹੀ ਵਿਲੱਖਣ ਅਤੇ ਭਾਵਨਾਤਮਕ ਅੰਦਾਜ਼ ਵਿੱਚ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਦੁਆਰਾ ਮਧੁਰ ਸ਼ਬਦ ਗਾਇਨ ਕਰਦਿਆਂ ਕੀਤੀ ਗਈ। ਇਸ ਦੇ ਨਾਲ ਹੀ ਨੌਂਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਨੇ ਮਾਂ ਦੀ ਮਮਤਾ ਤੇ ਵਡੱਤਣ ਭਰੇ ਭਾਵਾਂ ਸਬੰਧੀ ਆਪਣੇ ਵਿਚਾਰ ਸਾਰਿਆਂ ਸਨਮੁੱਖ ਰੱਖੇ। ਇਸ ਉਪਰੰਤ ਗਿਆਰਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਦੁਆਰਾ ਮਾਂ ਨੂੰ ਰੱਬ ਦਾ ਦਰਜਾ ਦਿੰਦੇ ਗੀਤ ਦੇ ਬੋਲਾਂ ਨੇ ਸਭ ਦਾ ਮਨ ਮੋਹ ਲਿਆ। ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਮਾਂ ਦਾ ਪਰਿਵਾਰ ਅਤੇ ਸਮਾਜ ਵਿੱਚ ਅਹਿਮ ਰੁਤਬਾ ਦੇ ਮੁਕਾਮ ਬਾਰੇ ਕਵਿਤਾ ਮੁਕਾਬਲਾ ਕਰਵਾਇਆ ਗਿਆ ਇਸ ਦੌਰਾਨ ਸਾਰਿਆਂ ਨੇ ਬਹੁਤ ਸੁੰਦਰ ਪੇਸ਼ਕਾਰੀ ਕੀਤੀ। ਸਕੂਲੀ ਵਿਦਿਆਰਥੀਆਂ ਨੇ ਆਪਣੀ ਮਾਂ ਪ੍ਰਤੀ ਸੁਨੇਹ ਨੂੰ ਦਿਖਾਉਣ ਲਈ ਸੁੰਦਰ ਗੁਲਦਸਤੇ, ਮਾਂ ਦੀ ਤਸਵੀਰ ਸਮੇਤ ਫੋਟੋ ਫਰੇਮ, ਕਾਰਡ, ਤਸਵੀਰਾਂ ਅਤੇ ਮਨ ਦੇ ਵਿਚਾਰਾਂ ਨੂੰ ਲਿਖ ਕੇ ਆਪਣੀਆਂ ਮਾਵਾਂ ਨੂੰ ਭੇਂਟ ਕੀਤੇ। ਵਿਦਿਆਰਥੀਆਂ ਤੋਂ ਆਪਣੇ ਮਾਤਾ- ਪਿਤਾ ਦਾ ਸਤਿਕਾਰ ਕਰਨ ਅਤੇ ਘਰੇਲੂ ਕੰਮਾਂ ਵਿੱਚ ਉਹਨਾਂ ਦਾ ਸਹਾਰਾ ਬਣਨ ਦਾ ਦਾ ਵੀ ਪ੍ਰਣ ਲਿਆ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਜੀ , ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ, ਮੈਡਮ ਕੁਲਦੀਪ ਕੌਰ ਜੀ ਦੁਆਰਾ ਸਮੁੱਚੇ ਵਿਦਿਆਰਥੀਆਂ ਨੂੰ ਆਗਿਆਕਾਰੀ ਵਿਦਿਆਰਥੀ ਬਣ ਕੇ ਆਪਣੇ ਮਾਂ- ਬਾਪ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਹਮੇਸ਼ਾ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਸਮੂਹ ਸਕੂਲੀ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।
- Download Babushahi App
-
-