Punjab Realtors 'ਤੇ ਈਡੀ ਦੀ ਛਾਪੇਮਾਰੀ ਜਾਰੀ, ਹੁਣ ਤੱਕ 1 ਕਰੋੜ ਰੁਪਏ ਬਰਾਮਦ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ/ਮੁਹਾਲੀ, 8 ਮਈ, 2026: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਪੰਜਾਬ ਰਿਐਲਟਰਜ਼ 'ਤੇ ਕੱਲ੍ਹ ਤੋਂ ਛਾਪੇਮਾਰੀ ਜਾਰੀ ਹੈ। ਸੂਤਰਾਂ ਅਨੁਸਾਰ, ਹੁਣ ਤੱਕ ਈਡੀ ਨੇ ਦਸਤਾਵੇਜ਼ਾਂ ਤੋਂ ਇਲਾਵਾ 1 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ।
ਈਡੀ ਇਹ ਛਾਪੇਮਾਰੀ ਗਮਾਡਾ ਰਾਹੀਂ ਖੇਤੀਬਾੜੀ ਜ਼ਮੀਨ ਨੂੰ ਰਿਹਾਇਸ਼ੀ ਕੰਪਲੈਕਸਾਂ ਜਾਂ ਪਲਾਟਾਂ ਵਿੱਚ ਬਦਲਣ ਲਈ ਭੂਮੀ ਵਰਤੋਂ ਵਿੱਚ ਤਬਦੀਲੀ (ਸੀਐਲਯੂ) ਲਈ ਵਰਤੇ ਜਾਂਦੇ ਗੈਰ-ਕਾਨੂੰਨੀ ਤਰੀਕਿਆਂ ਦਾ ਪਰਦਾਫਾਸ਼ ਕਰਨ ਲਈ ਕਰ ਰਹੀ ਹੈ। ਫਰਜੀ ਦਸਤਾਵੇਜਾਂ ਦੇ ਆਧਾਰ ਤੇ ਸੀਐਲਯੂ ਲੈਣ ਵਾਲੀ ਕੰਪਨੀਆਂ ਧੀਰ ਕੰਸਟਰਕਸ਼ਨ, ਸਨਟੈਕ ਬਿਲਡਰ ਤੇ ਈਡੀ ਵੱਲੋਂ ਛਾਪੇਮਾਰੀ ਬੀਤੇ ਕੱਲ ਤੋਂ ਕੀਤੀ ਜਾ ਰਹੀ ਹੈ ਜਿਸ ਦੌਰਾਨ ਤਕਰੀਬਨ ਇਕ ਕਰੋੜ ਰੁਪਏ ਦੀ ਨਗਰੀ ਬਰਾਮਦ ਹੋ ਚੁੱਕੀ ਹੈ। ਛਾਪੇਮਾਰੀ ਦੌਰਾਨ ਸੀਐਲਯੂ ਲੈਣ ਵਿੱਚ ਮਦਦ ਕਰਨ ਵਾਲੇ ਦੋ ਵਿਚੋਲੇ ਜਿਹਨ੍ਾਂ ਵਿੱਚੋਂ ਇੱਕ ਦਾ ਨਾਮ ਨਿਤੀਨ ਗੋਹਾਲ ਦੀ ਰਿਹਾਇਸ਼ ਖਰੜ ਸਥਿਤ ਵੈਸਟਰਨ ਹੋਮਸ ਅਤੇ ਦੂਸਰੇ ਵਿਅਕਤੀ ਦੀ ਪਹਿਚਾਣ ਪ੍ਰਿਤਪਾਲ ਸਿੰਘ ਢੀਡਸਾ ਵਜੋਂ ਹੋਈ ਹੈ ਦੇ ਫੇਜ਼-4 ਸਥਿਤ ਘਰ ਵਿੱਚ ਤਕਰੀਬਨ 24 ਘੰਟੇ ਤੋਂ ਉੱਪਰ ਦਾ ਸਮਾਂ ਬੀਤ ਚੱਲਾ ਹੈ ਈਡੀ ਵੱਲੋਂ ਛਾਪੇਮਾਰੀ ਲਗਾਤਾਰ ਜਾਰੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕੁਝ ਸਾਲ ਪਹਿਲਾਂ ਇਸ ਮਾਮਲੇ ਵਿੱਚ ਮੁੱਲਾਪੁਰ ਥਾਣੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਸਨਟੈਕ ਬਿਲਡਰ ਦੇ ਮਾਲਕ ਨੂੰ ਗ੍ਰਫਤਾਰ ਵੀ ਕੀਤਾ ਗਿਆ ਸੀ ਬਾਅਦ ਵਿੱਚ ਉਹ ਜਮਾਨਤ ਤੇ ਬਾਹਰ ਆ ਗਿਆ ਸੀ। ਲੇਕਿਨ ਹੁਣ ਇਸ ਸਭ ਤੋਂ ਬਾਅਦ ਇਹ ਮਾਮਲਾ ਈਡੀ ਕੋਲ ਪਹੁੰਚਿਆ ਅਤੇ ਈਡੀ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਮਾਮਲੇ ਨੂੰ ਰਾਜਨੀਤਿਕ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਅੱਜ ਤੱਕ ਈਡੀ ਵੱਲੋਂ ਛਾਪੇਮਾਰੀ ਦੌਰਾਨ ਕਦੀ ਵੀ ਪ੍ਰੈਸ ਨੋਟ ਜਾਰੀ ਨਹੀਂ ਕੀਤਾ ਗਿਆ। ਲੇਕਿਨ ਇਸ ਛਾਪੇਮਾਰੀ ਸਬੰਧੀ ਮੀਡੀਆ ਨੂੰ ਛਾਪੇਮਾਰੀ ਦੌਰਾਨ ਜਾਣਕਾਰੀ ਦਿੱਤੀ ਗਈ ਹੈ।
- Download Babushahi App
-
-