ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਹੋਇਆ ਧਮਾਕਾ, ਇਕ ਦੀ ਮੌਤ
ਬਾਬੂਸ਼ਾਹੀ ਨੈਟਵਰਕ
ਸ਼ੰਭੂ, 28 ਅਪ੍ਰੈਲ, 2025: ਸ਼ੰਭੂ ਤੇ ਰਾਜਪੁਰਾ ਵਿਚਕਾਰ ਪਿੰਡ ਬਠੋਨੀਆ ਵਿਖੇ ਬੀਤੀ ਰਾਤ ਰੇਲਵੇ ਲਾਈਨ ’ਤੇ ਧਮਾਕਾ ਹੋਇਆ ਜਿਸ ਵਿਚ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ।
ਧਮਾਕੇ ਦੀ ਖ਼ਬਰ ਮਿਲਦੇ ਸਾਰੇ ਹੀ ਡੀ ਆਈ ਜੀ ਕੁਲਦੀਪ ਸਿੰਘ ਚਾਹਲ ਅਤੇ ਐਸ ਐਸ ਪੀ ਵਰੁਣ ਸ਼ਰਮਾ ਮੌਕੇ ’ਤੇ ਪਹੁੰਚ ਗਏ।
ਪੁਲਿਸ ਨੂੰ ਮੌਕੇ ਤੋਂ ਚਿਥੜਿਆਂ ਵਿਚ ਉਡੀ ਲਾਸ਼, ਕੁਝ ਤਾਰਾਂ, ਦੋ ਮੋਟਰ ਸਾਈਕਲ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਬੰਬ ਰੱਖਣ ਵੇਲੇ ਹੀ ਧਮਾਕਾ ਹੋਇਆ ਜਿਸ ਨਾਲ ਬੰਬ ਪਲਾਂਟ ਕਰਨ ਵਾਲਾ ਹੀ ਮਾਰਿਆ ਗਿਆ। ਇਹ ਵੀ ਸ਼ੱਕ ਹੈ ਕਿ ਇਸਦੇ ਨਾਲ ਹੋਰ ਵੀ ਸਾਥੀ ਹੋ ਸਕਦੇ ਹਨ।
ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
Click to Follow Babushahi Facebook page →