ਪਟਾਕਿਆਂ ਦੇ ਨਾਲ ਅੱਗ ਉਗਲਦੇ ਬੁਲੇਟ ਮੋਟਰਸਾਈਕਲਾਂ ਖ਼ਿਲਾਫ਼ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਦਸ ਮੋਟਰਸਾਈਕਲ ਕੀਤੇ ਇਮਪਾਉਂਡ,ਦਰਜਨ ਦੇ ਕਰੀਬ ਕੀਤੇ ਚਲਾਨ ,ਦਸ ਸਕੂਲੀ ਗੱਡੀਆਂ ਦੇ ਵੀ ਕੀਤੇ ਚਲਾਨ
ਰੋਹਿਤ ਗੁਪਤਾ
ਗੁਰਦਾਸਪੁਰ , 23 ਅਪ੍ਰੈਲ 2026 :
ਜਿਨਾਂ ਨੌਜਵਾਨਾਂ ਨੇ ਬੁਲੇਟ ਸਿਰਫ ਪਟਾਕੇ ਪਾਉਣ ਨੂੰ ਰੱਖਿਆ ਹੈ ਉਹਨਾਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਪਰ ਬਾਵਜੂਦ ਇਸਦੇ ਨੌਜਵਾਨ ਪਟਾਕੇ ਪਾਉਣ ਤੋਂ ਬਾਜ ਨਹੀਂ ਆਂਦੇ । ਅਜਿਹੀ ਹੀ ਇੱਕ ਸ਼ਿਕਾਇਤ ਮਿਲਣ ਤੇ ਟਰੈਫਿਕ ਪੁਲਿਸ ਵੱਲੋਂ ਦੀਨਾ ਨਗਰ ਇਲਾਕੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਜਿੱਥੇ ਦੀਨਾ ਨਗਰ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਖਾਸ ਕਰ ਸਕੂਲਾਂ ਕਾਲਜਾਂ ਦੇ ਨਜ਼ਦੀਕ ਨਾਕੇ ਲਗਾ ਕੇ ਟਰੈਫਿਕ ਪੁਲਿਸ ਨੇ ਪਟਾਕਿਆਂ ਦੇ ਨਾਲ ਅੱਗ ਉਗਲਦੇ ਦੱਸ ਬੁਲਟ ਮੋਟਰਸਾਈਕਲ ਜਬਤ ਕੀਤੇ ਤੇ ਦਰਜਨਾਂ ਚਲਾਨ ਵੀ ਕੱਟੇ । ਜਬਤ ਕੀਤੇ ਮੋਟਰਸਾਈਕਲ ਚਾਲਕਾਂ ਕੋਲੋਂ ਪਹਿਲਾਂ ਕਾਨੂੰਨ ਅਨੁਸਾਰ ਜੁਰਮਾਨਾ ਵਸੂਲਿਆ ਜਾਏਗਾ ਤੇ ਫਿਰ ਇਹਨਾਂ ਮੋਟਰਸਾਈਕਲਾਂ ਦੇ ਸਾਈਲੈਂਸਰ ਉੱਤਰਵਾ ਕੇ ਪੁਲਿਸ ਵੱਲੋਂ ਸਾਇਲਂਸਰ ਜਬਤ ਕਰ ਲਏ ਜਾਣਗੇ।
ਉੱਥੇ ਹੀ ਦੀਨਾ ਨਗਰ ਇਲਾਕੇ ਵਿੱਚ ਹੀ ਟਰੈਫਿਕ ਪੁਲਿਸ ਵੱਲੋਂ ਦੱਸ ਸਕੂਲੀ ਗੱਡੀਆਂ ਦੇ ਚਲਾਨ ਵੀ ਕੱਟੇ ਗਏ ਹਨ ਜਿਹੜੇ ਸੇਫ ਸਕੂਲ ਵਾਹਨ ਪੋਲਿਸੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
Click to Follow Babushahi Facebook page →