ਕਿਸਾਨਾਂ ਦੇ ਦੋ ਧਿਰਾਂ ਦੀ ਲੜਾਈ ਤੇ ਅਦਾਲਤੀ ਹੁਕਮਾਂ ਕਾਰਨ ਲੱਗੀ ਬਰੇਕ
ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਬਜ਼ਾ ਲੈ ਕੇ ਵਡਵਾਣੀ ਸ਼ੁਰੂ ਕੀਤੀ ਕਣਕ
ਰੋਹਿਤ ਗੁਪਤਾ
ਗੁਰਦਾਸਪੁਰ , 23 ਅਪ੍ਰੈਲ 2026 :
ਥਾਣਾ ਭੈਣੀ ਮੀਆਂ ਖਾਣ ਦੇ ਪਿੰਡ ਮੋਠ ਸਰਾਏ ਵਿੱਚ ਇੱਕ ਨਿਜੀ ਕੰਪਨੀ ਦੀ ਜਮੀਨ ਤੇ ਕਬਜ਼ੇ ਨੂੰ ਲੈ ਕੇ ਚੱਲ ਰਹੀ ਦੋ ਕਿਸਾਨਾਂ ਦੇ ਘੇਰਾ ਦੀ ਲੜਾਈ ਅਦਾਲਤ ਦੇ ਹੁਕਮ ਕਰਨ ਰੁਕ ਗਈ ਹੈ। ਦੱਸ ਦਈਏ ਕਿ 104 ਏਕੜ ਰਕਬੇ ਵਿੱਚ ਕਾਸ਼ਤ ਕੀਤੀ ਹੋਈ ਕਣਕ ਦੀ ਫਸਲ ਨੂੰ ਦੋਹਾਂ ਧਿਰਾਂ ਵੱਲੋਂ ਵੱਲੋਂ ਬੀਜਣ ਅਤੇ ਵੱਢ ਕੇ ਵੇਚਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਬੀਤੇ ਦਿਨੀ ਦੋ ਧੜਿਆਂ ਦਰਮਿਆਨ ਝਗੜੇ ਮੌਕੇ ਗੋਲੀਬਾਰੀ ਹੋਣ ਦੀਆਂ ਵੀ ਖਬਰਾਂ ਵੀ ਸਾਹਮਣੇ ਆਈਆਂ ਸਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਅਤੇ ਸਿਵਿਲ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਥਾਣਾ ਭੈਣੀ ਮੀਆਂ ਖਾਂ ਵਿੱਚ ਦੋਵਾਂ ਧਿਰਾਂ ਖਿਲਾਫ ਗੰਭੀਰ ਧਰਾਵਾਂ ਹੇਠ ਮੁਕਦਮੇ ਵੀ ਦਰਜ ਕੀਤੇ ਗਏ ਸਨ ਪੰਜਾਬ ਸਰਕਾਰ ਤੇ ਜਿਲ੍ਾ ਗੁਰਦਾਸਪੁਰ ਦੇ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਅਦਾਲਤ ਵੱਲੋਂ ਇਸ ਇੱਕ ਨਿੱਜੀ ਕੰਪਨੀ ਦੀ 100 ਏਕੜ ਦੀ ਜਮੀਨ ਉੱਪਰ ਅਗਲੇ ਹੁਕਮਾਂ ਤੱਕ ਕਿਸੇ ਵੀ ਧਿਰ ਨੂੰ ਜਮੀਨ ਵਿੱਚ ਨਾ ਵੜਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ।
ਮੌਕੇ ਤੇ ਹਾਜ਼ਰ ਨਾਇਬ ਤਹਸੀਲਦਾਰ ਕਾਹਨੂੰਵਾਨ ਸਤਨਾਮ ਸਿੰਘ ਅਤੇ ਹਲਕਾ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਅਦਾਲਤ ਵੱਲੋਂ ਬਕਾਇਦਾ ਤੌਰ ਤੇ ਇਸ ਜਮੀਨ ਉੱਪਰ ਕਾਨੂੰਨੀ ਕਾਰਵਾਈ ਕਰਦੇ ਹੋਏ ਕਿਸੇ ਵੀ ਧਿਰ ਦੀ ਦਖਲ ਅੰਦਾਜੀ ਰੋਕ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਹੁਣ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਸੀਲਦਾਰ ਕਾਹਨੂਵਾਨ ਸਤਨਾਮ ਸਿੰਘ ਨੂੰ ਇਸ ਦਾ ਰਿਸੀਵਰ ਬਣਾ ਦਿੱਤਾ ਗਿਆ ਇਸ ਮੌਕੇ ਨਾਇਬ ਤਹਿਸੀਲਦਾਰ ਸਤਨਾਮ ਸਿੰਘ ਨੇ ਕਿਹਾ ਕਿ ਸਮੁੱਚੀ ਫਸਲ ਦੀ ਕਟਾਈ ਕਰਕੇ ਇਸਨੂੰ ਮੰਡੀ ਵਿੱਚ ਵੇਚਣ ਤੋਂ ਬਾਅਦ ਬਣਦੀ ਰਕਮ ਸਰਕਾਰ ਦੇ ਖਜ਼ਾਨੇ ਵਿੱਚ ਜਮਾ ਕਰਵਾ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਧਿਰ ਨੂੰ ਇੱਥੇ ਮਾਹੌਲ ਖਰਾਬ ਕਰਨ ਦਾ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕ ਹੋਏ ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ
Click to Follow Babushahi Facebook page →