ਬਿਜਲੀ ਦੀਆਂ ਤਾਰਾਂ ਨੇ ਕਿਸਾਨਾਂ ਦੇ ਸੁਪਨਿਆਂ ਤੇ ਫੇਰਿਆ ਪਾਣੀ -ਦੱਸ ਏਕੜ ਪੱਕੀ ਫਸਲ ਤੇ 100 ਏਕੜ ਦੇ ਕਰੀਬ ਤੂੜੀ ਸੜ ਕੇ ਹੋਈ ਸਵਾਹ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਅਤੇ ਨੇੜਲੇ ਪਿੰਡਾਂ ਵਿੱਚ ਤਾਰਾਂ ਦੀ ਅੱਗ ਨਾਲ 10 ਏਕੜ ਦੇ ਕਰੀਬ ਕਣਕ ਦੀ ਖੜੀ ਬਸਲ ਅੱਗ ਦੀ ਭੇਂਟ ਚੜ ਗਈ ਹੈ ਅਤੇ 100 ਤੋਂ 150 ਏਕੜ ਦੇ ਕਰੀਬ ਤੂੜੀ ਬਣਾਉਣ ਵਾਲਾ ਨਾੜ ਵੀ ਇਸ ਅੱਗ ਦੀ ਭੇਟ ਚੜਿਆ ਹੈ।
ਇਸ ਘਟਨਾ ਦੇ ਪੀੜਿਤ ਕਿਸਾਨਾਂ ਅਤੇ ਪਿੰਡ ਚੱਕ ਸ਼ਰੀਫ ਦੇ ਵਾਸੀਆਂ ਤੋਂ ਇਲਾਵਾ ਪਿੰਡ ਭੂਸ਼ ਦੇ ਨੇੜੇ ਕੰਬਾਈਨ ਚਲਾ ਰਹੇ ਕੰਬਾਈਨ ਦੇ ਮਾਲਕ ਅਤੇ ਚਾਲਕ ਨੇ ਦੱਸਿਆ ਕਿ ਜਦੋਂ ਉਹ ਇੱਕ ਖੇਤ ਵਿੱਚ ਕਣਕ ਕੱਟਣ ਲਈ ਔਜਦੇ ਹਨ ਤਾਂ ਖੇਤਾਂ ਵਿੱਚ ਨੀਵੀਆਂ ਤਾਰਾਂ ਨਾਲ ਕੰਬਾਈਨ ਟਕਰਾ ਜਾਣ ਕੋਲ ਖੜੀ ਕਣਕ ਵਿੱਚ ਅੱਗ ਲੱਗ ਗਈ ।
ਜਿਸ ਤੋਂ ਬਾਅਦ ਇਹ ਅੱਗ ਭੜਕਦੀ ਹੋਈ ਪਿੰਡ ਬਜਾੜ ਅਤੇ ਚੱਕ ਸ਼ਰੀਫ ਦੇ ਰਕਬੇ ਵੱਲ ਨੂੰ ਵੱਧ ਗਈ ਜਿਸ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਜਿੱਥੇ ਅੱਗ ਦੇ ਨਾਲ ਨੂੰ ਅਤੇ ਦਸ ਏਕੜ ਦੇ ਕਰੀਬ ਖੜੀ ਕਣਕ ਨੂੰ ਅੱਗ ਲੱਗ ਗਈ । ਇਸ ਮੌਕੇ ਸਾਬਕਾ ਸਰਪੰਚ ਰੂਪ ਸਿੰਘ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਜਾ ਕੰਬੋਜ ਜਗਜੀਤ ਅਤੇ ਪੀੜਿਤ ਕਿਸਾਨ ਮੱਖਣ ਦਾਸ ਬਲਵੀਰ ਸਿੰਘ ਕੁਲਬੀਰ ਸਿੰਘ ਬਜਾੜ ਮਹਿੰਦਰ ਸਿੰਘ ਬਜਾੜ ਮਹਿੰਦਰ ਸਿੰਘ ਬਜਾੜ ਆਦੀ ਨੇ ਦੱਸਿਆ ਕਿ ਉਹਨਾਂ ਦੀ ਕੁੱਲ ਮਿਲਾ ਕੇ 10 ਏਕੜ ਦੇ ਕਰੀਬ ਕਣਕ ਸੜ ਗਈ ਆ ਇਸ ਵਿੱਚ ਦੋ ਏਕੜ ਕਣਕ ਮਹਿੰਦਰ ਸਿੰਘ ਦੀ ਆਪਣੀ ਘਰ ਦੀ ਜੱਦੀ ਖੇਤੀ ਵਾਲੀ ਹੈ ਬਾਕੀ ਦੋਨਾਂ ਕਿਸਾਨਾਂ ਦੀ ਕਣਕ ਠੇਕੇ ਉੱਤੇ ਲਈ ਹੋਈ ਜਮੀਨ ਵਾਲੀ ਸੀ ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਅਤੇ ਕਿਸਾਨਾਂ ਨੇ ਬੜੀ ਮੁਸ਼ਕਿਲ ਨਾਲ ਇਸ ਅੱਗ ਦੇ ਕਾਬੂ ਪਾਇਆ ਇਸ ਦੌਰਾਨ ਪਿੰਡ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਪਰ ਉਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਜਾ ਚੁੱਕਿਆ ਸੀ ਇਸ ਮੌਕੇ ਪੀੜਿਤ ਲੋਕਾਂ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਲਾਈਨਮੈਨ ਜੋ ਕਿ ਪਾਵਰ ਕਾਮ ਦਫਤਰ ਪੁਰਾਣਾ ਛਾਲਾਂ ਦਾ ਕਰਮਚਾਰੀ ਹੈ ਉਸ ਵੱਲੋਂ ਦੇਣ ਵੇਲੇ ਬਿਜਲੀ ਛੱਡਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪੀੜਤ ਲੋਕਾਂ ਨੇ ਦੱਸਿਆ ਕਿ ਇਸ ਲਾਈਨਮੈਨ ਤੋਂ ਇਲਾਵਾ ਇੱਕ ਪੁਰਾਣਾ ਸ਼ਾਲਾ ਪਾਵਰ ਕਾਮ ਦਾ ਜੇਈ ਵੀ ਇਸ ਅਗਨੀ ਕਾਂਡ ਲਈ ਜਿੰਮੇਵਾਰ ਹੈ ਜਿਸ ਦੇ ਕੰਟਰੋਲ ਵਿੱਚ ਦਿਨ ਵੇਲੇ ਬਿਜਲੀ ਦੀ ਸਪਲਾਈ ਦਾ ਪੂਰਾ ਸਿਸਟਮ ਸੀ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਿਤ ਲੋਕਾਂ ਨੂੰ ਪੰਜਾਬ ਪਾਵਰ ਕੌਮ ਕੋਲੋਂ ਬਣਦਾ ਮੁਆਵਜ਼ਾ ਲੈ ਕੇ ਦਿੱਤਾ ਜਾਵੇ।
Click to Follow Babushahi Facebook page →