ਦਾਣਾ ਮੰਡੀ ਨੂੰ ਜਾਂਦੇ ਰਸਤੇ ਦਾ ਹੋਇਆ ਬੁਰਾ ਹਾਲ, ਨਿਕਾਸੀ ਨਾ ਹੋਣ ਕਾਰਨ ਲਗਾਤਾਰ ਖੜਾ ਰਹਿੰਦਾ ਗੰਦਾ ਪਾਣੀ
ਰੋਹਿਤ ਗੁਪਤਾ
ਗੁਰਦਾਸਪੁਰ , 10 ਅਪ੍ਰੈਲ 2026 :
ਸ਼ਹਿਰ ਧਾਰੀਵਾਲ ਦੇ ਮਿਸ਼ਨ ਹੋਸਪੀਟਲ ਦੇ ਬਿਲਕੁਲ ਨਜ਼ਦੀਕ ਦਾਣਾ ਮੰਡੀ ਨੂੰ ਜਾਂਦਾ ਰਸਤਾ ਰਾਹਗੀਰਾਂ ਤੇ ਦੁਕਾਨਦਾਰਾਂ ਦੇ ਲਈ ਵੱਡੀ ਪਰੇਸ਼ਾਨੀ ਬਣਦਾ ਜਾ ਰਿਹਾ ਹੈ । ਨਿਕਾਸੀ ਨਾ ਹੋਣ ਕਾਰਨ ਲਗਾਤਾਰ ਖੜੇ ਪਾਣੀ ਦੇ ਕਾਰਨ ਦੁਕਾਨਦਾਰਾਂ ਦਾ ਕੰਮ ਕਾਜ ਲਗਭਗ ਠੱਪ ਹੋ ਚੁੱਕਿਆ ਹੈ।
ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਅਸੀਂ ਨਜ਼ਦੀਕੀ ਪਿੰਡ ਫਤਿਹ ਨੰਗਲ ਦੀ ਪੰਚਾਇਤ ਨੂੰ ਵੀ ਕਈ ਵਾਰ ਅਪਰੋਚ ਕਰ ਚੁੱਕੇ ਹਾਂ ਅਤੇ ਨਗਰ ਕੌਂਸਲ ਧਾਰੀਵਾਲ ਨੂੰ ਵੀ ਕਿ ਇਸ ਸੜਕ ਤੇ ਖੜੇ ਪਾਣੀ ਦਾ ਹੱਲ ਕੀਤਾ ਜਾਏ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕਦੀ ।ਹਾਲਾਤ ਦਿਨ ਬ ਦਿਨ ਬਦਤਰ ਹੁੰਦੇ ਜਾ ਰਹੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਇੰਨਾ ਪਾਣੀ ਖੜਾ ਹੋਣ ਦੇ ਕਾਰਨ ਗ੍ਰਾਹਕ ਉਹਨਾਂ ਦੀ ਦੁਕਾਨ ਵੱਲ ਨੂੰ ਆਉਣਾ ਤਾਂ ਦੂਰ ਮੂੰਹ ਵੀ ਨਹੀਂ ਕਰਦੇ ਉਲਟਾ ਜਦੋਂ ਕਈ ਨੌਜਵਾਨ ਤੇਜੀ ਦੇ ਨਾਲ ਕਾਰ ਲਾਗਿਓਂ ਕੱਢਦੇ ਹਨ ਤਾਂ ਚਿੱਕੜ ਦੇ ਛਿੱਟੇ ਵੀ ਉਹਨਾਂ ਦੀਆਂ ਦੁਕਾਨਾਂ ਦੇ ਅੰਦਰ ਤੱਕ ਪੈਂਦੇ ਹਨ ਜਿਸ ਕਾਰਨ ਉਹ ਬੇਹਦ ਪਰੇਸ਼ਾਨ ਹਨ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਤੇ ਖੜੇ ਇਸ ਪਾਣੀ ਦਾ ਜੋ ਕਿ ਛੇ ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਵਾ ਕੋਈ ਠੋਸ ਹੱਲ ਕੀਤਾ ਜਾਵੇ।
Click to Follow Babushahi Facebook page →