ਦਿਵਯਾਂਗਜਨਾਂ ਨੂੰ ਮੁਫਤ ਉਪਕਰਣ ਵੰਡਣ ਲਈ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2026 : ਦਿਵਯਾਂਗਜਨਾਂ ਨੂੰ ਸਮਾਜ ਦੀ ਮੁਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ I ਇਸੇ ਲੜੀ ਵਿੱਚ ਪ੍ਰਧਾਨ ਮੰਤਰੀ ਦਿਵਿਆਸ਼ਾ ਕੇਂਦਰ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਫ਼ਤ ਦਿਵਯਾਂਗਜਨ ਮੋਟਰਾਈਜ਼ਡ ਟਰਾਈਸਾਈਕਲ ਵੰਡ ਸਮਾਰੋਹ ਕਰਵਾਇਆ ਗਿਆI
ਇਸ ਮੌਕੇ ਐਗਜ਼ੀਕਿਊਟਿਵ ਡਾਇਰੈਕਟਰ ਈਡੀ (ED), ਆਈਓਸੀਐਲ (IOCL), ਐਨਆਰਪੀਐਲ (NRPL) ਵੱਲੋਂ ਦੱਸਿਆ ਗਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਬਠਿੰਡਾ ਦੀ ਭਾਗੀਦਾਰੀ ਨਾਲ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਦੌਰਾਨ ਲਗਭਗ 96 ਦਿਵਯਾਂਗਜਨਾਂ ਨੂੰ IOCL - NRPL ਦੀ ਸੀਐਸਆਰ ਯੋਜਨਾ ਦੇ ਅੰਤਰਗਤ ਲਗਭਗ 60.00 ਲੱਖ ਕੀਮਤ ਦੀ ਲਾਗਤ ਨਾਲ 96 ਮੋਟਰਾਈਜ਼ਡ ਟਰਾਈਸਾਈਕਲ ਵੰਡੇ ਗਏI ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਦੀ ਚੋਣ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ, ਅਲੀਮਕੋ ਮੋਹਾਲੀ ਵਲੋਂ ਸ਼੍ਰੀ ਈਸ਼ਵਿੰਦਰ ਸਿੰਘ, ਮੈਨੇਜਰ ਅਤੇ ਯੂਨਿਟ ਹੈੱਡ , ਸ਼੍ਰੀ ਅਸ਼ੋਕ ਕੁਮਾਰ ਸਾਹੁ (ਜੇ.ਐਮ. ਪੀ.ਐਂਡ.ਓ.), ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਆਦਿ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।
Click to Follow Babushahi Facebook page →