ਕਲੇਰ ਵਲੋਂ ਸਰਪੰਚ ਗੋਪਾਲ ਸਿੰਘ ਪਾਲੀ ਨੂੰ 1 ਕਰੋੜ ਦਾ ਮਾਣਹਾਨੀ ਨੋਟਿਸ
ਰੈਲੀ 'ਚ ਵਰਤਾਏ ਲੰਗਰ ਨੂੰ ਗੁਰੂਘਰ 'ਚੋਂ ਲਿਆਏ ਜਾਣ 'ਤੇ ਛਿੜਿਆ ਸੀ ਵਿਵਾਦ
ਜਗਰਾਉੰ 27 ਮਾਰਚ ( ਦੀਪਕ ਜੈਨ)
ਰੈਲੀ ਦੌਰਾਨ ਗੁਰੂਘਰ ਤੋਂ ਲੰਗਰ ਲਿਆਉਣ ਦੇ ਦੋਸ਼ ਲਾਉਣ ਵਾਲੇ ਆਪ ਸਮੱਰਥਕ ਸਰਪੰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਸ ਆਰ ਕਲੇਰ ਵਲੋਂ ਕਾਨੂੰਨੀ ਨੋਟਿਸ ਜ਼ਾਰੀ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ.ਆਰ.ਕਲੇਰ ਦੀ ਅਗਵਾਈ ਹੇਠ ਪਾਰਟੀ ਵਲੋਂ ਰੈਲੀ ਕਰਵਾਈ ਗਈ ਸੀ, ਜਿਸਤੋਂ ਬਾਅਦ ਆਪ ਸਮੱਰਥਕ ਸਰਪੰਚ ਗੋਪਾਲ ਸਿੰਘ ਪਾਲੀ ਡੱਲਾ ਨੇ ਐਸ ਆਰ ਕਲੇਰ ਖਿਲਾਫ਼ ਰੈਲੀ 'ਚ ਵਰਤਾਏ ਜਾਣ ਵਾਲੇ ਲੰਗਰ ਨੂੰ ਗੁਰੂ ਘਰ ਤੋਂ ਲਿਆਏ ਜਾਣ ਦੇ ਦੋਸ਼ ਲਾਏ ਸਨ।ਇਨ੍ਹਾਂ ਦੋਸ਼ਾਂ ਦਾ ਜੁਆਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਪੰਚ ਡੱਲਾ ਨੂੰ 24 ਘੰਟੇ ਦਾ ਅਲਟੀਮੇਟਮ ਦੇ ਕੇ ਸਬੂਤ ਪੇਸ਼ ਕਰਨ ਜਾਂ ਮੁਆਫੀ ਮੰਗਣ ਲਈ ਕਿਹਾ ਗਿਆ ਸੀ ਪ੍ਰੰਤੂ ਸਰਪੰਚ ਵਲੋਂ 24 ਘੰਟੇ ਦੀ ਚੁੱਪੀ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਐਸ.ਆਰ.ਕਲੇਰ ਕਲੇਰ ਵਲੋਂ ਦੋਸ਼ ਕਰਤਾ ਗੋਪਾਲ ਸਿੰਘ ਪਾਲੀ ਡੱਲਾ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਜ਼ਾਰੀ ਕੀਤਾ ਹੈ। ਐਡਵੋਕੇਟ ਸੰਦੀਪ ਗੁਪਤਾ ਵਲੋਂ 1 ਕਰੋੜ ਦੇ ਮਾਨਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਸ੍ਰੀ ਕਲੇਰ ਨੇ ਆਖਿਆ ਕਿ ਉਹ ਸਾਬਕਾ ਵਿਧਾਇਕ ਹਨ ਤੇ ਉਨ੍ਹਾਂ ਜਗਰਾਉ ਤੋੰ ਬਤੌਰ ਐਮ
ਐਲ.ਏ ਹਲਕੇ ਦੇ ਲੋਕਾਂ ਦੀ ਸੇਵਾ ਨਿਭਾਈ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਜੋਂ ਵਿਚਰ ਰਹੇ ਹਨ ਤੇ ਅਗਲੇਰੀਆਂ ਚੋਣਾਂ ਲਈ ਵੀ ਪਾਰਟੀ ਨੇ ਉਨ੍ਹਾਂ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਆਖਿਆ ਕਿ ਬਤੌਰ ਐਮ.ਐਲ.ਏ ਉਨ੍ਹਾਂ ਦਾ ਸਮਾਜ ਵਿਚ ਚੰਗਾ ਅਸਰ ਰਸੂਖ ਹੈ ਤੇ ਇਸ ਮਨਘੜ੍ਹਤ ਅਫ਼ਵਾਹ ਨਾਲ ਉਨ੍ਹਾਂ ਦੇ ਅਸਰ ਰਸੂਖ ਨੂੰ ਵੱਡੀ ਢਾਅ ਲੱਗੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਗੋਪਾਲ ਸਿੰਘ ਨੇ ਇਕ ਸ਼ਾਜਿਸ਼ੀ ਢੰਗ ਨਾਲ ਇਹ ਤਾਣਾ ਬਾਣਾ ਬੁਣਿਆ ਤੇ ਭਵਿੱਖ ਅੰਦਰ ਉਨ੍ਹਾਂ ਦੇ ਸੁਥਰੇ ਕਿਰਦਾਰ ਨੂੰ ਦਾਗਦਾਰ ਕਰਕੇ ਉਨ੍ਹਾਂ ਦੇ ਰਾਜਨੀਤਿਕ ਜੀਵਨ ਨੂੰ ਕਮਜੋਰ ਕਰਕੇ ਵਿਰੋਧੀ ਧਿਰ ਨੂੰ ਲਾਹਾ ਦੇਣ ਦਾ ਨਾਂਹਪੱਖੀ ਕਿਰਦਾਰ ਨਿਭਾਇਆ ਹੈ।
ਹਲਕਾ ਇੰਚਾਰਜ ਸਾਬਕਾ ਵਿਧਾਇਕ ਐਸਆਰ ਕਲੇਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਆਦਮੀ ਦੇ ਸਰਪੰਚ ਗੋਪਾਲ ਸਿੰਘ ਪਾਲੀ ਵੱਲੋਂ ਅਕਾਲੀ ਦਲ ਦੀ ਸਾਖ ਨੂੰ ਡੇਗਣ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਅਤੇ ਮੇਰੀ ਇਮਾਨਦਾਰਾਨਾ ਕਾਰਗੁਜ਼ਾਰੀ ਨੂੰ ਝੁਠਲਾਉਣ ਦੀ ਸ਼ੋਸਲ ਮੀਡੀਆ ਤੇ ਗ਼ਲਤ ਪ੍ਰਚਾਰ ਕਰਨ ਦੀ ਜੋ ਨਾਕਾਮ ਕੋਸ਼ਿਸ਼ ਕੀਤੀ ਗਈ ਹੈ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਹਿਮਤੀ ਦਿੰਦਿਆਂ ਪਾਲੀ ਸਰਪੰਚ ਖਿਲਾਫ ਇਕ ਕਰੋੜ ਰੁਪਏ ਦੀ ਮਾਣਹਾਨੀ ਦਾ ਲੀਗਲ ਨੋਟਿਸ ਜਾਰੀ ਕੀਤਾ ਜਾ ਗਿਆ ਹੈ।ਇਸ ਮੌਕੇ ਨਾਲ ਭਾਈ ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਰਪ੍ਰੀਤ ਕਾਉਂਕੇ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਸਰਪੰਚ,ਦਵਿੰਦਰਜੀਤ ਸਿੰਘ ਸਿੱਧੂ ਸਾਬਕਾ ਸਿਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਸਰਪੰਚ ਜਸਵੀਰ ਸਿੰਘ ਦੇਹੜਕਾ, ਪ੍ਰਧਾਨ ਜਗਜੀਤ ਸਿੰਘ ਡੱਲਾ, ਯੂਥ ਆਗੂ ਹਰਦੇਵ ਸਿੰਘ ਬੌਬੀ ਤੇ ਹੋਰ ਹਾਜ਼ਰ।
Click to Follow Babushahi Facebook page →