ਅਫਗਾਨਿਸਤਾਨ ਨੇ ਪਾਕਿਸਤਾਨ 'ਤੇ ਕੀਤੇ ਹਵਾਈ ਹਮਲੇ, 19 ਚੌਕੀਆਂ 'ਤੇ ਕਬਜ਼ੇ ਦਾ ਦਾਅਵਾ
ਕਾਬੁਲ, 27 ਫ਼ਰਵਰੀ 2026
ਅਫਗਾਨਿਸਤਾਨ ਨੇ ਆਖਰਕਾਰ ਪਾਕਿਸਤਾਨ ਤੋਂ 19 ਲੋਕਾਂ ਦੀ ਮੌਤ ਦਾ ਬਦਲਾ ਲੈ ਲਿਆ ਹੈ। ਬੀਤੀ ਰਾਤ ਅਫਗਾਨਿਸਤਾਨ ਨੇ ਪਾਕਿਸਤਾਨ 'ਤੇ ਹਮਲਾ ਕੀਤਾ। ਅਫਗਾਨ ਫੌਜ ਨੇ 19 ਚੌਕੀਆਂ 'ਤੇ ਕਬਜ਼ਾ ਕਰ ਲਿਆ ਅਤੇ 55 ਸੈਨਿਕਾਂ ਨੂੰ ਮਾਰ ਦਿੱਤਾ। ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨ ਸਰਕਾਰ ਨੇ ਇਹ ਦਾਅਵਾ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਹਾਲ ਹੀ ਵਿੱਚ ਅਫਗਾਨਿਸਤਾਨ 'ਤੇ ਹਮਲਾ ਕੀਤਾ ਅਤੇ 19 ਲੋਕਾਂ ਨੂੰ ਮਾਰ ਦਿੱਤਾ ਸੀ । ਅਫਗਾਨ ਫੌਜ ਦੀ ਕਾਰਵਾਈ ਉਸ ਹਮਲੇ ਦਾ ਜਵਾਬ ਹੈ।
Click to Follow Babushahi Facebook page →