HMEL ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਰਾਮਾ ਦੇ ਸੀਵਰੇਜ ਲਈ ਸੌਂਪਿਆ 5 ਕਰੋੜ ਦਾ ਚੈੱਕ
ਅਸ਼ੋਕ ਵਰਮਾ
ਬਠਿੰਡਾ, 26 ਫਰਵਰੀ 2026 : ਨਗਰ ਕੌਂਸਲ ਰਾਮਾਂ ਮੰਡੀ ਵਿਖੇ 23 ਕਰੋੜ ਰੁਪਏ ਦੀ ਲਾਗਤ ਨਾਲ ਪਾਏ ਜਾ ਰਹੇ ਸੀਵਰੇਜ ਲਈ ਐਚ.ਐਮ.ਈ.ਐਲ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਡੀ.ਜੀ.ਐਮ., ਸੀ.ਐਸ.ਆਰ ਸ੍ਰੀ ਵਿਸ਼ਵਾ ਮੋਹਨ ਪ੍ਰਸਾਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੂੰ 5 ਕਰੋੜ ਦਾ ਚੈਕ ਸੌਂਪਿਆ।ਇਸ ਦੌਰਾਨ ਡੀ.ਜੀ.ਐਮ., ਸੀ.ਐਸ.ਆਰ ਸ੍ਰੀ ਵਿਸ਼ਵਾ ਮੋਹਨ ਪ੍ਰਸਾਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸੇ ਕੰਮ ਲਈ ਐਚ.ਐਮ.ਈ.ਐਲ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ 5 ਕਰੋੜ ਰੁਪਏ ਦੇ ਫੰਡ ਪਹਿਲਾਂ ਦਿੱਤੇ ਜਾ ਚੁੱਕੇ ਹਨ ਅਤੇ ਹੁਣ ਤੱਕ ਕੁੱਲ 10 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੇ ਦੱਸਿਆ ਕਿ ਐਚ.ਐਮ.ਈ.ਐਲ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਵੱਲੋਂ ਪਹਿਲਾਂ ਵੀ ਸਮੇਂ-ਸਮੇਂ ਤੇ ਆਪਣੇ ਸੀ.ਐਸ.ਆਰ ਫੰਡ ਵਿੱਚ ਮੱਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਮਾਂਮੰਡੀ ਦੇ ਸੀਵਰੇਜ ਸਿਸਟਮ ਦਾ ਕੰਮ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ।
Click to Follow Babushahi Facebook page →