ਬੈਂਡ ਬਾਜਿਆਂ ਨਾਲ ਨੱਚਦੇ ਗਾਉਂਦੇ ਗੌਰਾਂ ਮਈਆ ਦਾ ਸ਼ਗਨ ਲੈ ਕੇ ਪਹੁੰਚੇ ਸ਼ਰਧਾਲੂ ਸ਼ਿਵ ਧਾਮ
ਗੁਰਦਾਸਪੁਰ ਵਿੱਚ ਬਣਿਆ ਵਿਆਹ ਵਾਲਾ ਮਾਹੌਲ
ਰੋਹਿਤ ਗੁਪਤਾ
ਗੁਰਦਾਸਪੁਰ 13 ਫਰਵਰੀ
ਪੂਰੇ ਭਾਰਤ ਵਿੱਚ 15 ਫਰਵਰੀ ਨੂੰ ਸ਼ਿਵਰਾਤਰੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਪਾਰਵਤੀ ਦਾ ਵਿਆਹ ਹੋਇਆ ਸੀ ਪਰ ਗੁਰਦਾਸਪੁਰ ਵਿੱਚ ਇੱਕ ਨਵੀਂ ਹੀ ਰੀਤ ਵੇਖਣ ਨੂੰ ਮਿਲੀ ਜਿੱਥੇ ਸਮਾਜ ਸੇਵੀ ਗਗਨ ਮਹਾਜਨ ਦੇ ਯਤਨਾਂ ਸਦਕਾ ਸ਼ਰਧਾਲੂ ਬੈਂਡ ਬਜਿਆਂ ਨਾਲ ਨੱਚਦੇ ਗਾਉਂਦੇ ਹੋਏ ਸ਼ਗਨ ਵਾਲੇ ਟੋਕਰੇ ਅਤੇ ਹੋਰ ਉਪਹਾਰ ਲੈ ਕੇ ਸ਼ਿਵ ਧਾਮ ਸ਼ਿਵਾਲਾ ਮਾਈ ਦਾ ਤਲਾਅ ਵਿਖੇ ਪਹੁੰਚੇ , ਜਿਥੋਂ 14 ਫਰਵਰੀ ਨੂੰ ਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਸ਼ੁਰੂ ਹੋਏਗੀ । ਸ਼ਰਧਾਲੂਆਂ ਨੇ ਸ਼ਿਵ ਜੀ ਨੂੰ ਪੂਰੇ ਅੱਜ ਦੇ ਰੀਤੀ ਰਿਵਾਜ ਦੇ ਨਾਲ ਸ਼ਗਨ ਲਗਾਇਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
ਸਮਾਜ ਸੇਵੀ ਗਗਨ ਮਹਾਜਨ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਸ਼ਿਵਰਾਤਰੀ ਦੇ ਸਬੰਧ ਵਿੱਚ ਪੂਰਾ ਵਿਆਹ ਵਾਲਾ ਮਾਹੌਲ ਵੇਖਣ ਨੂੰ ਮਿਲੇਗਾ। ਇਸ ਦੀ ਸ਼ੁਰੂਆਤ ਸ਼ਗਨ ਸੈਰੇਮਨੀ ਨਾਲ ਕਰ ਦਿੱਤੀ ਗਈ ਹੈ। 14 ਫਰਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਸ਼ਿਵ ਬਰਾਤ ਦੇ ਰੂਪ ਵਿੱਚ ਨਿਕਲੇਗੀ ਤੇ 15 ਫਰਵਰੀ ਨੂੰ ਸ਼ਹਿਰ ਦੇ ਹਰ ਮੰਦਰ ਵਿੱਚ ਵਿਆਹ ਵਾਲਾ ਮਾਹੌਲ ਹੀ ਵੇਖਣ ਨੂੰ ਮਿਲੇਗਾ । ਇਹੋ ਨਹੀਂ 22 ਫਰਵਰੀ ਨੂੰ ਸਾਈ ਪਰਿਵਾਰ ਵੱਲੋਂ ਸ਼ਿਵਾਲਾ ਮਈਆ ਦਾਸ ਮਿਸਤਰੀ ਮੰਦਰ ਵਿਖੇ ਸ਼ਿਵ ਵਿਆਹ ਦੀ ਰਿਸੈਪਸ਼ਨ ਪਾਰਟੀ ਵੀ ਦਿੱਤੀ ਜਾਏਗੀ ਜਿਸ ਵਿੱਚ ਵੱਖ-ਵੱਖ ਪਕਵਾਨ ਵਿਆਹ ਵਾਂਗ ਹੀ ਬਣਾਏ ਜਾਣਗੇ।