ਚਿਤਕਾਰਾ ਯੂਨੀਵਰਸਿਟੀ ਵਿਖੇ ਦੁਨੀਆ ਦੇ ਦੂਜੇ ‘ਲਿੰਕਡਇਨ ਐਕਸਪੀਰੀਅੰਸ ਜ਼ੋਨ’ ਦਾ ਉਦਘਾਟਨ
ਏਆਈ ਆਧਾਰਿਤ ਕਰੀਅਰ ਤਿਆਰੀ ਨੂੰ ਮਿਲੇਗਾ ਨਵਾਂ ਆਯਾਮ
ਚੰਡੀਗੜ੍ਹ/ਪੰਜਾਬ, 12 ਫਰਵਰੀ
ਉੱਚ ਸਿੱਖਿਆ ਦੇ ਖੇਤਰ ਵਿੱਚ ਇਕ ਮਹੱਤਵਪੂਰਨ ਪੜਾਅ ਦਰਜ ਕਰਦਿਆਂ ਚਿਤਕਾਰਾ ਯੂਨੀਵਰਸਿਟੀ ਵਿਖੇ ਅੱਜ ਦੁਨੀਆ ਦੇ ਦੂਜੇ ‘ਲਿੰਕਡਇਨ ਐਕਸਪੀਰੀਅੰਸ ਜ਼ੋਨ’ ਦਾ ਸ਼ੁਭ ਉਦਘਾਟਨ ਕੀਤਾ ਗਿਆ। ਇਹ ਉਪਰਾਲਾ ਉਦਯੋਗ–ਅਕਾਦਮਿਕ ਸਹਿਯੋਗ ਅਤੇ ਏਆਈ ਆਧਾਰਿਤ ਕਰੀਅਰ ਤਿਆਰੀ ਨੂੰ ਨਵੀਂ ਦਿਸ਼ਾ ਦੇਣ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਸ ਐਕਸਪੀਰੀਅੰਸ ਜ਼ੋਨ ਦਾ ਉਦਘਾਟਨ ਲਿੰਕਡਇਨ ਇੰਡੀਆ ਦੀ ਹੈਡ ਆਫ ਐਜੂਕੇਸ਼ਨ ਸੁਸ਼ਰੀ ਸਬਾ ਕਰੀਮ ਅਤੇ ਇੰਡੀਆ ਤੇ ਜਪਾਨ ਲਈ ਹੈਡ ਆਫ ਕਸਟਮਰ ਸਕਸੈਸ ਐਂਡ ਟੈਲੈਂਟ ਸੋਲੂਸ਼ਨਜ਼ ਸੁਸ਼ਰੀ ਵਿਭਾ ਅਡਲਖਾ ਵੱਲੋਂ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ ਫੈਕਲਟੀ ਮੈਂਬਰ ਵੀ ਮੌਜੂਦ ਸਨ।
ਏਆਈ-ਸਮਰੱਥ ਅਤੇ ਰੋਲਪਲੇ ਆਧਾਰਿਤ ਇਸ ਇਮਰਸਿਵ ਹੱਬ ਨੂੰ ਵਿਦਿਆਰਥੀਆਂ ਦੀ ਕਰੀਅਰ ਤਿਆਰੀ ਨੂੰ ਅਸਲ ਦੁਨੀਆ ਨਾਲ ਜੋੜਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਜ਼ੋਨ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਪੇਸ਼ੇਵਰ ਪਹਿਚਾਣ ਬਣਾਉਣ, ਨੈੱਟਵਰਕਿੰਗ ਹੁਨਰ ਮਜ਼ਬੂਤ ਕਰਨ ਅਤੇ ਗਲੋਬਲ ਮੌਕਿਆਂ ਨਾਲ ਆਤਮਵਿਸ਼ਵਾਸ ਨਾਲ ਜੁੜਨ ਲਈ ਮਦਦਗਾਰ ਸਾਬਤ ਹੋਵੇਗਾ। ਇੰਟਰਐਕਟਿਵ ਸਿਮੂਲੇਸ਼ਨ ਅਤੇ ਲਿੰਕਡਇਨ ਦੇ ਉੱਨਤ ਏਆਈ ਟੂਲਜ਼ ਰਾਹੀਂ ਵਿਦਿਆਰਥੀਆਂ ਨੂੰ ਇੰਟਰਵਿਊ ਤਿਆਰੀ, ਪਰਸਨਲ ਬ੍ਰਾਂਡਿੰਗ ਅਤੇ ਰਣਨੀਤਿਕ ਕਰੀਅਰ ਵਿਕਾਸ ਬਾਰੇ ਪ੍ਰਯੋਗਾਤਮਕ ਅਨੁਭਵ ਪ੍ਰਾਪਤ ਹੋਵੇਗਾ।
ਸਮਾਰੋਹ ਦੌਰਾਨ ਲਿੰਕਡਇਨ ਕੈਂਪਸ ਐਂਬੈਸਡਰਜ਼ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ, ਜਿਨ੍ਹਾਂ ਨੇ ਯੂਨੀਵਰਸਿਟੀ ਵਿੱਚ ਡਿਜ਼ਿਟਲ ਪ੍ਰੋਫੈਸ਼ਨਲਿਜ਼ਮ ਅਤੇ ਕਰੀਅਰ ਉਤਕ੍ਰਿਸ਼ਟਤਾ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਇਆ ਹੈ।
ਉਦਘਾਟਨ ਮੌਕੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਲਿੰਕਡਇਨ ਐਕਸਪੀਰੀਅੰਸ ਜ਼ੋਨ ਦੀ ਸਥਾਪਨਾ ਉੱਚ ਸਿੱਖਿਆ ਵਿੱਚ ਕਰੀਅਰ ਤਿਆਰੀ ਨੂੰ ਨਵੀਂ ਪਰਿਭਾਸ਼ਾ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕਲਾਸਰੂਮ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਸਗੋਂ ਇਸਦਾ ਸਿੱਧਾ ਸੰਬੰਧ ਅਸਲ ਜੀਵਨ ਅਤੇ ਉਦਯੋਗ ਨਾਲ ਹੋਣਾ ਲਾਜ਼ਮੀ ਹੈ। ਇਸ ਪਹਿਲ ਨਾਲ ਵਿਦਿਆਰਥੀ ਡਿਗਰੀ ਦੇ ਨਾਲ-ਨਾਲ ਡਿਜ਼ਿਟਲ ਆਤਮਵਿਸ਼ਵਾਸ, ਗਲੋਬਲ ਦ੍ਰਿਸ਼ਟੀਕੋਣ ਅਤੇ ਪੇਸ਼ੇਵਰ ਦੱਖਲ ਨਾਲ ਸੰਪੰਨ ਹੋ ਕੇ ਨਿਕਲਣਗੇ।
ਲਿੰਕਡਇਨ ਇੰਡੀਆ ਦੀ ਹੈਡ ਆਫ ਐਜੂਕੇਸ਼ਨ ਸੁਸ਼ਰੀ ਸਬਾ ਕਰੀਮ ਨੇ ਕਿਹਾ ਕਿ ਲਿੰਕਡਇਨ ਦਾ ਮਿਸ਼ਨ ਵਿਸ਼ਵ ਪੱਧਰ ‘ਤੇ ਹਰ ਮੈਂਬਰ ਲਈ ਆਰਥਿਕ ਮੌਕੇ ਸਿਰਜਣਾ ਹੈ ਅਤੇ ਚਿਤਕਾਰਾ ਯੂਨੀਵਰਸਿਟੀ ਵਿੱਚ ਸਥਾਪਿਤ ਇਹ ਐਕਸਪੀਰੀਅੰਸ ਜ਼ੋਨ ਇਸ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਉਨ੍ਹਾਂ ਕਿਹਾ ਕਿ ਏਆਈ ਆਧਾਰਿਤ ਟੂਲਜ਼ ਅਤੇ ਕਰੀਅਰ ਸਿਮੂਲੇਸ਼ਨ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਪੇਸ਼ੇਵਰ ਪਹਿਚਾਣ ਨਿਖਾਰਨ ਅਤੇ ਵੱਡੇ ਪੱਧਰ ‘ਤੇ ਮੌਕੇ ਹਾਸਲ ਕਰਨ ਲਈ ਸਸ਼ਕਤ ਕੀਤਾ ਜਾ ਰਿਹਾ ਹੈ।
ਲਿੰਕਡਇਨ ਐਕਸਪੀਰੀਅੰਸ ਜ਼ੋਨ ਦੀ ਸਥਾਪਨਾ ਨਾਲ ਚਿਤਕਾਰਾ ਯੂਨੀਵਰਸਿਟੀ ਨੇ ਨਵਾਚਾਰ, ਤਕਨਾਲੋਜੀ ਅਤੇ ਉਦਯੋਗਿਕ ਭਾਗੀਦਾਰੀ ਨੂੰ ਆਪਣੇ ਅਕਾਦਮਿਕ ਢਾਂਚੇ ਨਾਲ ਜੋੜਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਉਪਰਾਲਾ ਭਵਿੱਖ-ਕੇਂਦ੍ਰਿਤ, ਗਲੋਬਲ ਪੱਧਰ ‘ਤੇ ਸਮਰੱਥ ਅਤੇ ਮੁਕਾਬਲੇਯੋਗ ਗ੍ਰੈਜੂਏਟ ਤਿਆਰ ਕਰਨ ਦੇ ਯੂਨੀਵਰਸਿਟੀ ਦੇ ਵਿਜ਼ਨ ਦਾ ਪ੍ਰਤੀਕ ਹੈ।