ਪੁਲਿਸ ਨੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਬਰੀਕੀ ਨਾਲ ਕੀਤੀ ਚੈਕਿੰਗ
ਡਸਟਬੀਨ ਤੱਕ ਖੰਗਾਲੇ
ਰੋਹਿਤ ਗੁਪਤਾ
ਗੁਰਦਾਸਪੁਰ , 25 ਜਨਵਰੀ 2026 :
ਗਣਤੰਤਰ ਦਿਵਸ ਦੇ ਮੱਦੇ ਨਜ਼ਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਅੱਜ ਡੀਐਸਪੀ ਕੁਲਵੰਤ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਮੌਕੇ ਤੇ ਐਸਐਚ ਓ ਥਾਣਾ ਧਾਰੀਵਾਲ ਇੰਸਪੈਕਟਰ ਮੈਡਮ ਦੀਪਿਕਾ ਦੇ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਹਾਜ਼ਰ ਸੀ ।ਪੁਲਿਸ ਵੱਲੋਂ ਪਹਿਲਾਂ ਬੱਸ ਸਟੈਂਡ ਧਾਰੀਵਾਲ ਵਿਖੇ ਬੱਸਾਂ ਨੂੰ ਰੋਕ ਕੇ ਬੱਸਾਂ ਵਿੱਚ ਬੈਠੀਆਂ ਸਵਾਰੀਆਂ ਦੀ ਤੇ ਉਹਨਾਂ ਦੇ ਬੈਗਾਂ ਦੀ ਤਲਾਸ਼ੀ ਲਈ ਇਸ ਦੇ ਬਾਅਦ ਆਉਣ ਜਾਣ ਵਾਲੀਆਂ ਕਾਰਾਂ ਤੇ ਮੋਟਰਸਾਈਕਲਾਂ ਨੂੰ ਰੋਕ ਕੇ ਵੀ ਚੈਕਿੰਗ ਅਭਿਆਨ ਚਲਿਆ। ਇਸ ਦੇ ਬਾਅਦ ਭਾਰੀ ਪੁਲਿਸ ਫੋਰਸ ਦੇ ਨਾਲ ਡੀਐਸਪੀ ਕੁਲਵੰਤ ਮਾਨ ਰੇਲਵੇ ਸਟੇਸ਼ਨ ਧਾਰੀਵਾਲ ਪਹੁੰਚੇ ਜਿੱਥੇ ਸਟੇਸ਼ਨ ਦੇ ਆਲੇ ਦੁਆਲੇ ਘੁੰਮ ਰਹੇ ਕੁਝ ਸ਼ੱਕੀ ਨੌਜਵਾਨਾਂ ਨੂੰ ਘੇਰ ਕੇ ਉਹਨਾਂ ਵੱਲੋਂ ਬਰੀਕੀ ਦੇ ਨਾਲ ਪੁੱਛ ਗਿਛ ਕੀਤੀ ਗਈ ਅਤੇ ਉਹਨਾਂ ਦੀ ਤਲਾਸ਼ੀ ਲਈ ਗਈ। ਰੇਲਵੇ ਸਟੇਸ਼ਨ ਦੇ ਡਸਟਬੀਨ ਤੱਕ ਪੁਲਿਸ ਮੁਲਾਜ਼ਮਾਂ ਨੇ ਖੰਗਾਲੇ । ਰੇਲਵੇ ਸਟੇਸ਼ਨ ਤੇ ਬੈਠੇ ਕੁਝ ਯਾਤਰੀਆਂ ਦੇ ਸਮਾਨ ਦੀ ਵੀ ਪੁਲਿਸ ਨੇ ਤਰਾਸ਼ੀ ਲਈ ਗਈ ।
ਗੱਲਬਾਤ ਦੌਰਾਨ ਡੀਐਸਪੀ ਕੁਲਵੰਤ ਮਾਨ ਨੇ ਕਿਹਾ ਕਿ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੀਆਂ ਹਦਾਇਤਾਂ ਤੇ ਉਹਨਾਂ ਵੱਲੋਂ 26 ਜਨਵਰੀ ਗਣਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰੀਵਾਲ ਸ਼ਹਿਰ ਔਰ ਇਲਾਕੇ ਦੇ ਵਿੱਚ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।