ਡੇਅਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਲੈ ਗਏ ਲੱਖ ਰੁਪਏ ਦੀ ਨਗਦੀ ,ਖੋਆ ਤੇ ਘਿਓ ਵੀ ਨਹੀਂ ਛੱਡਿਆ
ਸੀ ਸੀ ਟੀ ਵੀ’ਚ ਰਿਕਾਡ ਹੋਈਆਂ ਵਾਰਦਾਤ ਦੀਆਂ ਤਸਵੀਰਾਂ
ਰੋਹਿਤ ਗੁਪਤਾ
ਗੁਰਦਾਸਪੁਰ 17 ਜਨਵਰੀ
ਫਤਿਹਗੜ ਚੂੜੀਆਂ ਮੇਨ ਬਜਾਰ ਚੌਪੜਾ ਚੌਂਕ ਦੇ ਨਜਦੀਕ ਲੁਟੇਰਿਆ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ।ਚੋਰ ਕਾਲਾ ਡੇਅਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ ਨਕਦੀ ਤੋਂ ਇਲਾਵਾ ਦੇਸੀ ਘਿਉ ਅਤੇ ਖੋਆ ਲੈ ਕੇ ਫਰਾਰ ਹੋ ਗਏ । ਚੋਰਾਂ ਦੀਆਂ ਤਸਵੀਰਾਂ ਸੀ ਸੀ ਟੀ ਵੀ ਵਿੱਚ ਵੀ ਕੈਦ ਹੋਈਆਂ ਹਨ।
ਇਸ ਸਬੰਧੀ ਡੇਅਰੀ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਜੱਦ ਸਵੇਰੇ ਹਰ ਰੋਜ ਦੀ ਤਰਾਂ ਆਪਣੀ ਦੁਕਾਨ ਤੇ ਆਇਆ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੂਟੇ ਪਏ ਸਨ ਅਤੇ ਜੱਦ ਅੰਦਰ ਜਾ ਕੇ ਦੇਖਿਆ ਤਾਂ ਡੇਅਰੀ’ਚੋ ਦੇਸੀ ਘਿਉ ਤੇ ਖੋਏ ਤੋਂ ਇਲਾਵਾ ਲੱਖ ਰੁਪਏ ਤੋਂ ਵੱਧ ਕੈਸ਼ ਗਾਇਬ ਸੀ। ਨਜਦੀਕੀ ਦੁਕਾਨਦਾਰਾਂ ਨੇ ਰੋਸ ਭਰੇ ਲਹਿਜੇ’ਚ ਕਿਹਾ ਕਿ ਰਾਤ ਨੂੰ ਪੁਲਿਸ ਦੀ ਗਸ਼ਤ ਘੱਟ ਹੋਣ ਕਾਰਨ ਚੋਰਾਂ ਦੇ ਹੌਸਲੇ ਵਧੇ ਹਨ ਅਤੇ ਵਾਰਦਾਤਾਂ ਹੋ ਰਹੀਆਂ ਹਨ ਇਸ ਲਈ ਪੁਲਿਸ ਆਪਣੀ ਗਸ਼ਤ ਵਧਾਏ ਅਤੇ ਕਾਲਾ ਡੇਅਰੀ ਉਪਰ ਵਾਰਦਾਤ ਕਰਨ ਵਾਲਿਆਂ ਨੂੰ ਜਲਦ ਗਿ੍ਰਫਤਾਰ ਕੀਤਾ ਜਾਵੇ।