ਕੰਗਨਾ ਨੇ ਆਪਣੀ ਸੁਰੱਖਿਆ ਨੂੰ ਦੱਸਿਆ ਖਤਰਾ, ਅੱਜ ਫੇਰ ਕੰਗਨਾ ਰਣੌਤ ਨਿੱਜੀ ਤੌਰ ਤੇ ਨਹੀਂ ਹੋਈ ਬਠਿੰਡਾ ਕੋਰਟ ਵਿੱਚ ਪੇਸ਼
ਬਠਿੰਡਾ: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸਾਂਸਦ ਕੰਗਨਾ ਰਣੌਤ ਅੱਜ ਫਿਰ ਬਠਿੰਡਾ ਦੀ ਅਦਾਲਤ ਵਿੱਚ ਨਿੱਜੀ ਤੌਰ 'ਤੇ ਪੇਸ਼ ਨਹੀਂ ਹੋਈ। ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਮਾਤਾ ਮਹਿੰਦਰ ਕੌਰ 'ਤੇ ਕੀਤੀ ਗਈ ਟਿੱਪਣੀ ਦੇ ਮਾਣਹਾਨੀ ਕੇਸ ਵਿੱਚ ਕੰਗਨਾ ਨੇ ਇੱਕ ਵਾਰ ਫਿਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਹਾਜ਼ਰੀ ਲਵਾਈ।
ਅਦਾਲਤ ਵਿੱਚ ਕੰਗਨਾ ਦੇ ਵਕੀਲ ਵੱਲੋਂ ਦਿੱਤੀ ਗਈ ਦਲੀਲ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਕੰਗਨਾ ਨੇ ਬੇਬੇ ਮਹਿੰਦਰ ਕੌਰ ਦੇ ਉਸ ਪੁਰਾਣੇ ਬਿਆਨ ਨੂੰ ਅਧਾਰ ਬਣਾਇਆ ਹੈ, ਜਿਸ ਵਿੱਚ ਬੇਬੇ ਨੇ ਗੁੱਸੇ ਵਿੱਚ ਕਿਹਾ ਸੀ ਕਿ "ਕੰਗਨਾ ਨੂੰ ਜੁੰਡਿਆਂ (ਵਾਲਾਂ) ਤੋਂ ਫੜ ਕੇ ਲਿਆਵਾਂਗੇ।" ਕੰਗਨਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਥਿਤੀ ਨਾਜ਼ੁਕ ਹੈ, ਇਸ ਲਈ ਉਹ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਕਤਰਾ ਰਹੀ ਹੈ।
ਦੂਜੇ ਪਾਸੇ, ਬੇਬੇ ਮਹਿੰਦਰ ਕੌਰ ਦੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਅਦਾਲਤ ਵਿੱਚ ਕੰਗਨਾ ਦੀ ਗੈਰ-ਹਾਜ਼ਰੀ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਕੰਗਨਾ ਰਣੌਤ ਵਾਰ-ਵਾਰ ਪੇਸ਼ੀ ਤੋਂ ਛੋਟ ਮੰਗ ਕੇ ਅਦਾਲਤੀ ਕਾਰਵਾਈ ਵਿੱਚ ਦੇਰੀ ਕਰ ਰਹੀ ਹੈ। ਅਦਾਲਤ ਨੂੰ ਚਾਹੀਦਾ ਹੈ ਕਿ ਕੰਗਨਾ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਤਾਂ ਜੋ ਉਹ ਕਾਨੂੰਨੀ ਪ੍ਰਕਿਰਿਆ ਤੋਂ ਭੱਜ ਨਾ ਸਕੇ।
ਕੀ ਹੈ ਪੂਰਾ ਮਾਮਲਾ?