ਬਰਨਾਲਾ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: 200 ਮੁਲਾਜ਼ਮਾਂ ਨੇ 12 ਹੌਟਸਪੋਟਸ 'ਤੇ ਮਾਰਿਆ ਛਾਪਾ, 8 ਗ੍ਰਿਫ਼ਤਾਰ
ਕਮਲਜੀਤ ਸਿੰਘ
ਬਰਨਾਲਾ, 17 ਜਨਵਰੀ 2026 : ਐਸ.ਐਸ.ਪੀ. (SSP) ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਨੇ ਨਸ਼ਿਆਂ ਵਿਰੁੱਧ "ਯੁੱਧ ਨਸ਼ੇ ਵਿਰੁੱਧ" ਮੁਹਿੰਮ ਦੇ ਦੂਜੇ ਪੜਾਅ ਤਹਿਤ ਪੂਰੇ ਜ਼ਿਲ੍ਹੇ ਵਿੱਚ CASO (ਕੋਰਡਨ ਐਂਡ ਸਰਚ ਆਪ੍ਰੇਸ਼ਨ) ਚਲਾਇਆ। ਇਸ ਕਾਰਵਾਈ ਦੌਰਾਨ ਜਿੱਥੇ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, ਉੱਥੇ ਹੀ ਪ੍ਰਸ਼ਾਸਨ ਦਾ 'ਪੀਲਾ ਪੰਜਾ' ਵੀ ਗਰਜਿਆ। ਇਸ ਸਰਚ ਆਪ੍ਰੇਸ਼ਨ ਵਿੱਚ 2 SP, 8 DSP, 11 SHO ਅਤੇ ਚੌਕੀ ਇੰਚਾਰਜਾਂ ਸਮੇਤ ਲਗਭਗ 200 ਪੁਲਿਸ ਮੁਲਾਜ਼ਮ ਸ਼ਾਮਲ ਸਨ।
ਜ਼ਿਲ੍ਹੇ ਦੀਆਂ 12 ਸੰਵੇਦਨਸ਼ੀਲ ਥਾਵਾਂ (ਜਿਵੇਂ ਕਿ ਸੈਂਸੀ ਬਸਤੀ, ਧਨੌਲਾ ਅਨਾਜ ਮੰਡੀ, ਰਾਮਬਾਗ ਰੋਡ, ਤਪਾ ਅੱਡਾ ਬਸਤੀ ਅਤੇ ਭਦੌੜ) 'ਤੇ ਤਲਾਸ਼ੀ ਲਈ ਗਈ। ਆਪ੍ਰੇਸ਼ਨ ਦੌਰਾਨ 8 ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਭਦੌੜ ਵਿਖੇ ਇੱਕ ਨਸ਼ਾ ਤਸਕਰ ਦੇ ਨਾਜਾਇਜ਼ ਤੌਰ 'ਤੇ ਬਣਾਏ ਘਰ 'ਤੇ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾਇਆ। SSP ਮੁਹੰਮਦ ਸਰਫ਼ਰਾਜ਼ ਆਲਮ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾ ਰਹੀ ਹੈ।