ਸੰਯੁਕਤ ਕਿਸਾਨ ਮੋਰਚਾ,ਮੁਲਾਜ਼ਮ ਅਤੇ ਮਜ਼ਦੂਰ ਜਥਬੰਦੀਆਂ ਵੱਲੋਂ ਟਰੈਕਟਰ ਮਾਰਚ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਦਸੰਬਰ 2025
ਸੰਯੁਕਤ ਕਿਸਾਨ ਮੋਰਚਾ,ਮੁਲਾਜ਼ਮ ਅਤੇ ਮਜ਼ਦੂਰ ਜਥਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ।ਇਹ ਮਾਰਚ ਪਿੰਡ ਮਹਿਰਮ ਪੁਰ ਦੀ ਗਰਾਉਡ
ਤੋਂ ਸ਼ੁਰੂ ਹੋਕੇ,ਮੱਲਪੁਰ, ਧਰਮਕੋਟ, ਹੰਸਰੋਂ,ਹਿਆਲਾ ਪਿੰਡਾਂ ਵਿੱਚੋਂ ਹੋਕੇ ਨਵਾਂਸ਼ਹਿਰ ਪੁੱਜਾ ਜਿੱਥੋਂ ਕਰੀਹਾ , ਕਰਿਆਮ , ਘਟਾਰੋਂ ਪਿੰਡਾਂ ਵਿਚੋਂ ਲੰਘਦਾ ਹੋਇਆ ਪਿੰਡ ਸਕੋਹ ਪੁਰ ਵਿਖੇ ਸਮਾਪਤ ਹੋਇਆ।ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਪੈਨਸ਼ਨਰਜ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਦੌੜਕਾ, ਕੁਲਵਿੰਦਰ ਸਿੰਘ ਅਟਵਾਲ,ਜਸਵਿੰਦਰ ਸਿੰਘ ਭੰਗਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਬਿਜਲੀ ਸੋਧ ਬਿੱਲ, ਖੇਤੀ ਬੀਜ ਸੋਧ ਬਿੱਲ ਲਿਆ ਕੇ ਬਿਜਲੀ ਅਤੇ ਖੇਤੀ ਬੀਜਾਂ ਦੀ ਮਨੋਪਲੀ ਕਾਰਪੋਰੇਟਾਂ ਨੂੰ ਸੌਂਪਣਾ ਚਾਹੁੰਦੀ ਹੈ।ਨਿੱਜੀਕਰਨ ਰਾਹੀਂ ਜਨਤਕ ਅਦਾਰਿਆਂ ਨੂੰ ਪੂੰਜੀਪਤੀਆਂ ਹੱਥ ਦੇ ਰਹੀ ਹੈ। ਮਗਨਰੇਗਾ ਦੀ ਥਾਂ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ।ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ। ਮੋਦੀ ਸਰਕਾਰ ਦੇ ਇਹਨਾਂ ਬਿੱਲਾਂ ਅਤੇ ਕਾਨੂੰਨਾਂ ਨੂੰ ਖਤਮ ਕਰਨ ਦੀ ਮੰਗ ਨੂੰ ਲੈਕੇ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ।ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।16 ਜਨਵਰੀ ਨੂੰ ਪਾਵਰਕੌਮ ਦੇ ਨਵਾਸ਼ਹਿਰ ਸਰਕਲ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।