ਮਾਸਟਰ ਕੁਲਵੰਤ ਸਿੰਘ ਜਿਲ੍ਹਾ ਟੀਚਰ ਫੈਸਟ ਵਿੱਚ ਜੇਤੂ
ਮਨਪ੍ਰੀਤ ਸਿੰਘ
ਰੂਪਨਗਰ 20 ਦਸੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਸੰਸਥਾ ਦੇ ਸਹਿਯੋਗ ਨਾਲ ਅਧਿਆਪਨ ਦੇ ਨਿਖਾਰ ਲਈ ਹਰ ਸਾਲ ਵੱਖ-ਵੱਖ ਥੀਮਜ਼ ਨੂੰ ਲੈ ਕੇ ਟੀਚਰ ਫੈਸਟ ਕਰਵਾਇਆ ਜਾਂਦਾ ਹੈ। ਆਪਣੇ-ਆਪਣੇ ਬਲਾਕ ਵਿੱਚੋਂ ਜੇਤੂ ਅਧਿਆਪਕਾਂ 2025-26 ਦਾ ਟੀਚਰ ਫੈਸਟ ਸਰਕਾਰੀ ਕੰਨਿਆ ਸਕੂਲ ਰੂਪਨਗਰ ਵਿਖੇ ਕਰਵਾਇਆ ਗਿਆ ਸੀl ਜਿਸ ਵਿੱਚ ਥੀਮ (ਅਪਣੇ ਵਿਸ਼ੇ ਨੂੰ ਵਿਦਿਆਰਥੀ ਦੀ ਅਸਲ ਜ਼ਿੰਦਗੀ ਨਾਲ ਜੋੜਨਾ )ਰਾਹੀਂ ਮਾਸਟਰ ਕੁਲਵੰਤ ਸਿੰਘ ਨੇ ਪੂਰੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈl ਜੇਤੂ ਅਧਿਆਪਕ ਹੁਣ ਸਟੇਟ ਲਈ ਅਪਣੀ ਤਿਆਰੀ ਕਰਨਗੇlਇਸ ਦੇ ਲਈ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਧਾਈ ਦਾ ਪਾਤਰ ਹੈl