ਮੋਟਰਸਾਈਕਲ ਤੇ ਜਾ ਰਹੇ ਭੈਣ ਭਰਾ ਨੂੰ ਕਾਰ ਨੇ ਰੋਂਗ ਸਾਈਡ ਤੋਂ ਆ ਕੇ ਮਾਰੀ ਜਬਰਦਸਤ ਟੱਕਰ
ਭੈਣ ਗੰਭੀਰ ਜਖਮੀ ਭਰਾ ਦੇ ਵੀ ਲੱਗੀ ਸੱਟ,ਗੱਡੀ ਵਾਲੇ ਮੌਕੇ ਤੋਂ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜ਼ਖਮੀ ਲੜਕੀ ਦੇ ਭਰਾ ਗਗਨ ਨੇ ਕਿ ਮੈਂ ਆਪਣੀ ਭੈਣ ਨੈਨਸੀ ਨੂੰ ਕਾਲਜ਼ ਤੋਂ ਲੈ ਕੇ ਆ ਰਿਹਾ ਸੀ ਕੀ ਰਸਤੇ ਵਿੱਚ ਕਲਾਨੌਰ ਰੋਡ ਉੱਪਰ ਇੱਕ ਗੱਡੀ ਰੋਂਗ ਸਾਈਡ ਤੇ ਆ ਕੇ ਸਾਡੇ ਨਾਲ ਆ ਟਕਰਾਈ ਜਿਸ ਤੋਂ ਬਾਅਦ ਮੇਰੀ ਭੈਣ ਅਤੇ ਮੈਂ ਡਿੱਗ ਗਏ ਮੇਰੇ ਸਿਰ ਤੇ ਅਤੇ ਲੱਤ ਉੱਪਰ ਤੇ ਸੱਟ ਲਗ ਗਈ ਜਦਕਿ ਮੇਰੀ ਭੈਣ ਦਾ ਚੂਲਾ ਟੁੱਟ ਗਿਆ ਅਤੇ ਉਸਦੀ ਹਾਲਤ ਗੰਭੀਰ ਹੈ ।ਉਸ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗਗਨ ਨੇ ਦੱਸਿਆ ਕਿ ਗੱਡੀ ਵਾਲੇ ਭੱਜ ਗਏ ਹਨ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਦੀ ਪਹਿਚਾਨ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਡਾਕਟਰ ਨੇ ਦੱਸਿਆ ਕਿ ਲੜਕੀ ਦੇ ਸਿਰ ਤੇ ਚੂਲੇ ਤੇ ਗੰਭੀਰ ਸੱਟ ਲੱਗੀ ਹੈ। ਉਸਦੇ ਆਪਰੇਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ ।