ਚੋਣ ਡਿਊਟੀਆਂ ਕਾਰਣ ਪਟਿਆਲਾ ਜਿਲੇ ਦੇ ਸੈਂਕੜੇ ਸਕੂਲ ਹੋਏ ਬੰਦ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
*ਸਕੂਲ ਦੇ ਸਮੂਹ ਅਧਿਆਪਕਾਂ ਦੀਆਂ ਲੱਗੀਆਂ ਚੋਣ ਡਿਊਟੀਆਂ - ਜਸਵਿੰਦਰ ਸਿੰਘ ਸਮਾਣਾ*
*ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਸੁੱਤਾ ਕੁੰਭਕਰਨੀ ਨੀਂਦ - ਪਰਮਜੀਤ ਸਿੰਘ ਪਟਿਆਲਾ*
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 9 ਦਸੰਬਰ 2025:-
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਪਟਿਆਲਾ ਜਿਲ੍ਹਾ ਦੇ ਸਕੂਲਾਂ ਦੇ ਸਮੂਹ ਅਧਿਆਪਕ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਿਸ ਕਾਰਨ ਪਟਿਆਲਾ ਜਿਲ੍ਹਾ ਦੇ ਅਨੇਕਾਂ ਹੀ ਸਕੂਲ ਅੱਜ ਬੰਦ ਰਹੇ। ਇੱਕ ਪਾਸੇ ਤਾਂ ਸਰਕਾਰ ਸਿੱਖਿਆ ਕ੍ਰਾਂਤੀ ਦੀ ਦੁਹਾਈਆਂ ਦੇ ਰਹੀ ਹੈ ਦੂਸਰੇ ਪਾਸੇ ਸਰਕਾਰ ਸਮੂਹ ਅਧਿਆਪਕਾਂ ਡਿਊਟੀ ਲਗਾ ਕੇ ਬਿਨ੍ਹਾਂ ਅਧਿਆਪਕ ਤੋਂ ਸਕੂਲ ਚਲਾਉਣਾ ਚਾਹੁੰਦੀ ਹੈ। ਸਿੱਖਿਆ ਪ੍ਰਤੀ ਇਸ ਬੇਬਸੀ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸਤਰੀ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਰਿਹਾਇਸ਼ੀ ਹਲਕਿਆਂ ਦੀ ਬਜਾਏ ਬਹੁਤ ਦੂਰ ਲਗਾ ਦਿੱਤੀਆਂ ਗਈਆਂ ਹਨ। ਚੋਣ ਡਿਊਟੀਆਂ ਵਿੱਚ ਕਰੋਨਿਕ ਬਿਮਾਰੀਆਂ, ਕਪਲ ਕੇਸ, ਅਤੇ ਵਿਧਵਾ ਇਸਤਰੀਆਂ ਦੀ ਵੀ ਡਿਊਟੀਆਂ ਲਗਾਈਆਂ ਗਈਆਂ ਹਨ। ਜਿਸ ਕਾਰਨ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਅਧਿਆਪਕਾਂ ਦੀ ਡਿਊਟੀ ਨਵੋਦਿਆ ਵਿਦਿਆਲਿਆ ਦੇ ਪੇਪਰਾਂ ਵਿੱਚ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਚੋਣ ਡਿਊਟੀ ਕਰਨ ਜਾਂ ਨਵੋਦਿਆ ਵਿਦਿਆਲਿਆ ਦੇ ਪੇਪਰਾਂ ਦੀ ਡਿਊਟੀ ਕਰਨ। ਕੁਝ ਅਧਿਆਪਕਾਂ ਦੇ ਉਚੇਰੀ
ਸਿੱਖਿਆ ਪ੍ਰਾਪਤ ਕਰਨ ਅਧੀਨ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਦੇ ਰਹੇ ਹਨ ਉਹਨਾਂ ਦੀਆਂ ਵੀ ਚੋਣ ਡਿਊਟੀਆਂ ਲੱਗੀਆਂ ਹੋਈਆਂ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਦੀ ਅਗਵਾਈ ਹੇਠ ਏ ਡੀ ਸੀ ਜਰਨਲ ਨੂੰ ਮਿਲਿਆ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਅਧਿਆਪਕਾਂ ਦੀਆਂ ਉਕਤ ਮੰਗਾਂ ਦੇ ਨਾਲ ਨਾਲ ਡਿਊਟੀਆਂ ਤਰਕ ਸੰਗਤ ਢੰਗ ਨਾਲ ਲਗਾਉਣ ਲਈ ਮੰਗ ਪੱਤਰ ਦਿੱਤਾ ਗਿਆ ਸੀ। ਪਰ ਹੁਣ ਤੱਕ ਉਹਨਾਂ ਵੱਲੋਂ ਕਿਸੇ ਵੀ ਕਿਸਮ ਦੀ ਡਿਊਟੀਆਂ ਵਿੱਚ ਸੋਧ ਨਹੀਂ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਚੋਣ ਡਿਊਟੀਆਂ ਤਰਕ ਸੰਗਤ ਕਰਕੇ ਲਗਾਈਆਂ ਜਾਣ ਤਾਂ ਜੋ ਮੁਲਾਜ਼ਮਾਂ ਨੂੰ ਕਿਸੇ ਵੀ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ,ਹਰਦੀਪ ਸਿੰਘ ਪਟਿਆਲਾ, ਜਗਪ੍ਰੀਤ ਸਿੰਘ ਭਾਟੀਆ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਹਰਪ੍ਰੀਤ ਸਿੰਘ ਉਪਲ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ,ਭੀਮ ਸਿੰਘ ਸਮਾਣਾ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਲਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਆਦਿ ਸਾਥੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਮੁਲਾਜ਼ਮਾਂ ਦੀ ਸਮੱਸਿਆਵਾ ਤੇ ਸੁਹਿਰਦ ਹੋਣ ਲਈ ਕਿਹਾ।