ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਇਕ ਹਫਤੇ ਦੀ ਛੁੱਟੀ ’ਤੇ ਗਏ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 10 ਦਸੰਬਰ, 2025: ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਆਪਣੇ ਪਰਿਵਾਰਕ ਰੁਝੇਵਿਆਂ ਕਾਰਨ ਇਕ ਹਫਤੇ ਦੀ ਛੁੱਟੀ ’ਤੇ ਚਲੇ ਗਏ ਹਨ। ਸੂਬੇ ਦੇ ਡੀ ਜੀ ਪੀ ਗੌਰਵ ਯਾਦਵ ਨੇ ਬੀਤੇ ਕੱਲ੍ਹ ਸ਼ਾਮੀਂ ਰਾਜ ਚੋਣ ਕਮਿਸ਼ਨ ਨੂੰ ਦੱਸਿਆ ਕਿ ਵਰੁਣ ਸ਼ਰਮਾ ਨੇ ਇਕ ਹਫਤੇ ਦੀ ਛੁੱਟੀ ਮੰਗੀ ਸੀ ਤੇ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਹੈ।
ਹੁਣ ਐਸ ਐਸ ਪੀ ਸੰਗਰੂਰ ਸਰਤਾਜ ਚਹਿਲ ਪਟਿਆਲਾ ਦਾ ਕੰਮ ਵੀ ਵੇਖਣਗੇ।