CASO ਆਪ੍ਰੇਸ਼ਨ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਪਟਿਆਲਾ 22 ਨਵੰਬਰ 2025 : SSP ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪਟਿਆਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਫੈਲਾਅ ਨੂੰ ਰੋਕਣ ਅਤੇ ਸਮਾਜ ਵਿੱਚ ਸੁਰੱਖਿਅਤ ਮਾਹੌਲ ਬਣਾਉਣ ਲਈ ਵੱਡੇ ਪੱਧਰ ‘ਤੇ ਇੱਕ ਵਿਸ਼ੇਸ਼ CASO (Cordon and Search Operation) ਆਪ੍ਰੇਸ਼ਨ ਚਲਾਇਆ ਗਿਆ , ਆਪ੍ਰੇਸ਼ਨ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਇੱਕੋ ਸਮੇਂ ਵਿਆਪਕ ਤਰੀਕੇ ਨਾਲ ਅੰਜ਼ਾਮ ਦਿੱਤਾ ਗਿਆ , ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਖੰਡਰ ਹੋ ਚੁੱਕੀਆਂ ਇਮਾਰਤਾਂ, ਸੁੰਨੇ ਪਲਾਟਾਂ, ਝਾੜੀਆਂ ਵਾਲੇ ਖੇਤਰਾਂ ਅਤੇ ਉਹ ਘਰ ਜਿਨ੍ਹਾਂ ਬਾਰੇ ਨਸ਼ੇ ਨਾਲ ਸੰਬੰਧਿਤ ਸ਼ਿਕਾਇਤਾਂ ਮਿਲ ਰਹੀਆਂ ਸਨ ਉਨ੍ਹਾਂ ਦੀ ਘੇਰਾਬੰਦੀ ਕਰਕੇ ਤਲਾਸ਼ੀ ਲਈ ਗਈ , ਸ਼ੱਕੀ ਤੱਤਾਂ ਦੀ ਪਛਾਣ ਕਰਨ ਲਈ ਕਈ ਲੋਕਾਂ ਨਾਲ ਮੌਕੇ ‘ਤੇ ਹੀ ਪੁੱਛਗਿੱਛ ਕੀਤੀ ਗਈ
ਪੁਲਿਸ ਅਧਿਕਾਰੀਆਂ ਮੁਤਾਬਕ, ਇਸ ਆਪ੍ਰੇਸ਼ਨ ਦਾ ਮੁੱਖ ਮਕਸਦ ਨਸ਼ੇ ਦੇ ਅੱਡਿਆਂ ਦੀ ਪਛਾਣ ਕਰਨੀ, ਗੈਰ-ਕਾਨੂੰਨੀ ਕੰਮਾਂ ਤੇ ਨਿਗਰਾਨੀ ਵਧਾਉਣਾ ਅਤੇ ਅਪਰਾਧੀ ਤੱਤਾਂ ‘ਤੇ ਕੜੀ ਕਾਰਵਾਈ ਕਰਨਾ ਹੈ , ਆਪ੍ਰੇਸ਼ਨ ਦੇ ਨਤੀਜੇ ਵਜੋਂ ਕਈ ਸ਼ੱਕੀ ਗਤੀਵਿਧੀਆਂ ਨੂੰ ਰੋਕਿਆ ਗਿਆ ਅਤੇ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਗਿਆ , ਪੁਲਿਸ ਨੇ ਦੱਸਿਆ ਕਿ CASO ਆਪ੍ਰੇਸ਼ਨ ਨਾਲ ਇਲਾਕੇ ਵਿੱਚ ਅਪਰਾਧੀ ਤੱਤਾਂ ਵਿੱਚ ਕਾਫ਼ੀ ਖੌਫ ਪੈਦਾ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਸਖ਼ਤੀ ਨਾਲ ਜਾਰੀ ਰਹੇਗੀ