ਗ੍ਰਿਫਤਾਰ SDM ਬਟਾਲਾ ਨੂੰ ਕੋਰਟ ਵਿੱਚ ਕੀਤਾ ਗਿਆ ਪੇਸ਼, ਕਿੰਨਾ ਰਿਮਾਡ ਮਿਲਿਆ ? ਪੜ੍ਹੋ ਵੇਰਵਾ
ਕੋਰਟ ਵੱਲੋਂ ਤਿੰਨ ਦਿਨ ਦਾ ਦਿੱਤਾ ਗਿਆ ਰਿਮਾਂਡ,
ਰੋਹਿਤ ਗੁਪਤਾ
ਗੁਰਦਾਸਪੁਰ, 22 ਨਵੰਬਰ 2025 : ਦੇਰ ਰਾਤ ਵਿਜੀਲੈਂਸ ਵਿਭਾਗ ਵੱਲੋਂ ਐਸਡੀਐਮ ਬਟਾਲਾ ਦੇ ਘਰ ਰੇਡ ਕੀਤੀ ਗਈ ਸੀ ਜਿਸ ਦੌਰਾਨ ਉਸ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ 14 ਲੱਖ ਰੁਪਏ ਦੇ ਕਰੀਬ ਕੈਸ਼ ਵੀ ਬਰਾਮਦ ਕੀਤਾ ਗਿਆ ਸੀ ਅੱਜ SDM ਬਟਾਲਾ ਵਿਕਰਮਜੀਤ ਸਿੰਘ ਜਿਸਦੇ ਕੋਲ ਨਗਰ ਨਿਗਮ ਬਟਾਲਾ ਦਾ ਵੀ ਚਾਰਜ ਹੈ ਨੂੰ ਵਿਜਲੈਂਸ ਵਿਭਾਗ ਵੱਲੋਂ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਇੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਜਦੋਂ ਰੇਡ ਕੀਤੀ ਗਈ ਤਾਂ ਉਸ ਸਮੇਂ 50 ਹਜ ਦਾ ਟਰੈਪ ਲੱਗਾ ਹੋਇਆ ਸੀ ਪਰ ਰੇਡ ਦੇ ਦੌਰਾਨ ਜਦੋਂ ਸ਼ਾਨਬੀਨ ਕੀਤੀ ਗਈ ਤਾਂ ਘਰ ਵਿੱਚੋਂ 14 ਲੱਖ ਰੁਪਏ ਦੇ ਕੈਸ਼ ਅਤੇ ਠੇਕੇਦਾਰਾਂ ਦੇ ਚੈੱਕ ਵੀ ਮਿਲੇ ਉਹਨਾਂ ਨੇ ਕਿਹਾ ਕਿ ਸਾਰਾ ਜਾਂਚ ਦਾ ਵਿਸ਼ਾ ਹੈ ਕਿ ਇਹ ਪੈਸੇ ਕਿੱਥੋਂ ਆਏ ਉੱਥੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮਾਨਯੋਗ ਕੋਰਟ ਵੱਲੋਂ ਤਿੰਨ ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ ਹੈ ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ