ਐਚਐਮਈਐਲ “ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ” ਨੇ ਵਿਦਿਆਰਥੀਆਂ ਨੂੰ ਵੰਡੇ ਲੈਪਟਾਪ ਅਤੇ ਸਕਾਲਰਸ਼ਿਪ
ਅਸ਼ੋਕ ਵਰਮਾ
ਬਠਿੰਡਾ 17 ਨਵੰਬਰ 2025: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਖ਼ਤੂ ਵਿੱਚ ਚਿਲਡਰਨ ਡੇ ਦੇ ਮੌਕੇ ‘ਤੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਐਚਐਮਈਐਲ “ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ” ਵੱਲੋਂ ਦਸਵੀ ਅਤੇ ਬਾਰਹਵੀ ਕਲਾਸਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਮੇਧਾਵੀ ਵਿਦਿਆਰਥੀਆਂ ਨੂੰ ਲੈਪਟਾਪ, ਟੈਬ ਅਤੇ ਨਕਦ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਵਿੱਚ ਪ੍ਰਤੀਯੋਗੀ ਭਾਵਨਾ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਇਹ ਯੋਜਨਾ ਨਿਰੰਤਰ ਸਕਾਰਾਤਮਕ ਨਤੀਜੇ ਦੇ ਰਹੀ ਹੈ। ਪਿਛਲੇ ਸਾਲ ਇਸ ਸਕੂਲ ਦੇ ਕੇਵਲ 3 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲੀ ਸੀ, ਜਦਕਿ ਇਸ ਵਾਰ 10 ਵਿਦਿਆਰਥੀਆਂ ਨੇ ਇਹ ਮਾਣ ਹਾਸਲ ਕੀਤਾ ਹੈ।
ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ, ਗ੍ਰਾਮ ਪੰਚਾਇਤ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਬਾਰਹਵੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ 75 ਹਜ਼ਾਰ ਰੁਪਏ ਅਤੇ ਲੈਪਟਾਪ, ਦੂਜੇ ਸਥਾਨ ਵਾਲੇ ਵਿਦਿਆਰਥੀ ਨੂੰ 65 ਹਜ਼ਾਰ ਰੁਪਏ ਅਤੇ ਲੈਪਟਾਪ, ਜਦਕਿ ਤੀਜੇ ਸਥਾਨ ਵਾਲੀ ਵਿਦਿਆਰਥਣ ਨੂੰ 55 ਹਜ਼ਾਰ ਰੁਪਏ ਅਤੇ ਲੈਪਟਾਪ ਦਿੱਤਾ ਗਿਆ। ਦਸਵੀ ਕਲਾਸ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟੈਬ ਅਤੇ ਨਕਦ ਸਕਾਲਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਨੇ ਐਚਐਮਈਐਲ “ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ” ਵੱਲੋਂ ਦਿੱਤੀ ਜਾ ਰਹੀ ਸਕਾਲਰਸ਼ਿਪ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਹ ਸਹਾਇਤਾ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਕਾਲਰਸ਼ਿਪ ਰਾਹੀਂ ਪੈਦਾ ਹੋਈ ਪ੍ਰਤੀਯੋਗੀ ਭਾਵਨਾ ਦੇ ਕਾਰਨ ਇਸ ਸਾਲ ਸਕੂਲ ਦੇ 8 ਵਿਦਿਆਰਥੀ ਮੈਰਿਟੋਰੀਅਸ ਸਕੂਲਾਂ ਵਿੱਚ ਚੁਣੇ ਜਾਣਾ ਵੀ ਇੱਕ ਮਹੱਤਵਪੂਰਣ ਸਫਲਤਾ ਹੈ।
27 ਸਕੂਲਾਂ ਤੋਂ ਸ਼ੁਰੂ ਹੋਈ ਯੋਜਨਾ ਹੁਣ 59 ਪਿੰਡਾਂ ਦੇ 113 ਸਕੂਲਾਂ ਤੱਕ ਪਹੁੰਚੀ
ਐਚਐਮਈਐਲ “ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ” ਨੇ 2018 ਵਿੱਚ 27 ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਸਕਾਲਰਸ਼ਿਪ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਬਿਹਤਰ ਨਤੀਜੇ ਵੇਖਦੇ ਹੋਏ ਇਸਨੂੰ ਤਦੋਂ 47 ਅਤੇ ਹੁਣ ਕੁੱਲ 59 ਪਿੰਡਾਂ ਦੇ 113 ਸਰਕਾਰੀ ਸਕੂਲਾਂ ਤੱਕ ਵਿਸਥਾਰ ਕੀਤਾ ਗਿਆ ਹੈ। ਐਚਐਮਈਐਲ “ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ” ਵੱਲੋਂ ਇਨ੍ਹਾਂ ਸਕੂਲਾਂ ਨੂੰ ਸਟੇਸ਼ਨਰੀ, ਵਰਦੀ, ਬੈਗ, ਖੇਡ ਸਮੱਗਰੀ, ਝੂਲੇ, ਸਾਇੰਸ ਲੈਬ ਸਮੱਗਰੀ ਦੇ ਨਾਲ–ਨਾਲ ਦਸਵੀ ਅਤੇ ਬਾਰਹਵੀ ਦੇ ਮੇਧਾਵੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਲੈਪਟਾਪ ਅਤੇ ਟੈਬ ਭੀ ਪ੍ਰਦਾਨ ਕੀਤੇ ਜਾ ਰਹੇ ਹਨ। ਹੁਣ ਤੱਕ 1612 ਤੋਂ ਵੱਧ ਵਿਦਿਆਰਥੀਆਂ ਨੂੰ ਰਿਫ਼ਾਈਨਰੀ” ਵੱਲੋਂ ਇਸ ਯੋਜਨਾ ਰਾਹੀਂ ਨਕਦ ਸਕਾਲਰਸ਼ਿਪ ਦਿੱਤੀ ਜਾ ਚੁੱਕੀ ਹੈ, ਜੋ ਉਨ੍ਹਾਂ ਦੀ ਉੱਚ ਸਿੱਖਿਆ ਵਿੱਚ ਇੱਕ ਮਜ਼ਬੂਤ ਸਹਾਇਕ ਸਾਬਤ ਹੋ ਰਹੀ ਹੈ।
ਇਸ ਸਾਲ 226 ਮੇਧਾਵੀ ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ
ਸਕਾਲਰਸ਼ਿਪ ਦੀ ਸਹਾਇਤਾ ਨਾਲ ਕਈ ਵਿਦਿਆਰਥੀਆਂ ਨੇ ਆਪਣਾ ਭਵਿੱਖ ਸੰਵਾਰਿਆ ਹੈ। ਪਿੰਡ ਸੇਖੂ ਦੇ ਗੁਰਮੁਖ ਸਿੰਘ ਨੇ ਐਚਐਮਈਐਲ “ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ” ਦੀ ਸਕਾਲਰਸ਼ਿਪ ਨਾਲ JEE ਦੀ ਕੋਚਿੰਗ ਕਰਕੇ NIT ਜਾਲੰਧਰ ਵਿੱਚ ਦਾਖ਼ਲਾ ਲਿਆ ਅਤੇ ਅੱਜ ਇੱਕ ਕਾਮਯਾਬ ਕੇਮਿਕਲ ਇੰਜੀਨੀਅਰ ਬਣ ਚੁੱਕਾ ਹੈ। ਪਿੰਡ ਮਿਰਜੇਆਣਾ ਦਾ ਹਰਮਨਦੀਪ ਸਿੰਘ, ਜਜਲ ਦਾ ਬੋਧ ਰਾਜ ਅਤੇ ਚੱਕ ਰੂਲਦੂ ਸਿੰਘ ਵਾਲਾ ਦੀ ਰਤਨ ਅਮੋਲਕ ਕੌਰ ਵੀ ਸਕਾਲਰਸ਼ਿਪ ਹਾਸਲ ਕਰਕੇ ਅੱਜ MBBS ਦੀ ਪੜ੍ਹਾਈ ਕਰ ਰਹੇ ਹਨ। ਇਸ ਯੋਜਨਾ ਦੇ ਤਹਿਤ ਇਸ ਸਾਲ ਵੀ 226 ਮੇਧਾਵੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ।