ਮਨਚਲਿਆਂ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਛੇੜੀ ਮੁਹਿੰਮ
ਲੜਕੀਆਂ ਦੇ ਕਾਲਜ ਅੱਗੇ ਨਾਕਾ ਲਗਾ ਕੇ ਐਸਪੀਡੀ ਨੇ ਚੈਕਿੰਗ, ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਲਵਾ ਕੇ ਲੈ ਜਾਣਗੇ ਕਬਜ਼ੇ ਵਿੱਚ _ਐਸਪੀ
ਰੋਹਿਤ ਗੁਪਤਾ
ਗੁਰਦਾਸਪੁਰ , 17 ਨਵੰਬਰ 2025 :
ਲੜਕੀਆਂ ਦੇ ਸਕੂਲਾਂ ਕਾਲਜਾਂ ਅੱਗੇ ਗੇੜੀਆਂ ਮਾਰਨ ਵਾਲੇ ਮਨਚਲੇ ਨੌਜਵਾਨਾਂ ਅਤੇ ਟਰੈਫਿਕ ਨਿਯਮਾਂ ਦਾ ਉਲੰਘਨ ਕਰਨ ਵਾਲਿਆਂ ਖਿਲਾਫ ਪੁਲਿਸ ਨੇ ਖਾਸ ਮੁਹਿੰਮ ਛੇੜੀ ਹੈ । ਐਸਪੀ ਡੀ ਕੇ ਚੌਧਰੀ ਦੀ ਅਗਵਾਈ ਹੇਠ ਪੁਲਿਸ ਨੇ ਲੜਕਿਆਂ ਦੇ ਕਾਲਜ ਅੱਗੇ ਨਾਕਾ ਲਗਾ ਕੇ ਆਣ ਜਾਣ ਵਾਲੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਕਾਗਜ਼ਾਂ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਅਤੇ ਨਾਲ ਹੀ ਬਾਰ-ਬਾਰ ਗੇੜੀਆਂ ਮਾਰਨ ਵਾਲੇ ਮਨਚਲਿਆਂ ਤੇ ਸ਼ਿਕੰਜਾ ਵੀ ਕੱਸਿਆ । ਐਸਪੀਡੀ ਨੇ ਦੱਸਿਆ ਕਿ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਹਨ ਉਹਨਾਂ ਦੇ ਖਿਲਾਫ ਵੀ ਵੱਖ ਵੱਖ ਥਾਣਿਆਂ ਵਿੱਚ ਮੁਹਿੰਮ ਚਲਾਉਣ ਲਈ ਕਹਿ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਸਲੈਂਸਰ ਲਵਾ ਕੇ ਕਬਜ਼ੇ ਵਿੱਚ ਲਏ ਜਾ ਰਹੇ ਹਨ ਅਤੇ ਇੱਕ ਜਗ੍ਹਾ ਇਕੱਠੇ ਕਰਕੇ ਉਹਨਾਂ ਨੂੰ ਡਿਸਟਰੋਏ ਕੀਤਾ ਜਾਏਗਾ ।