‘ਵਲੰਟੀਅਰਾਂ ਵੱਲੋਂ ਇਲਾਜ ਅਧੀਨ ਮਰੀਜਾਂ ਨੂੰ 6 ਯੂਨਿਟ ਖ਼ੂਨਦਾਨ
ਅਸ਼ੋਕ ਵਰਮਾ
ਬਠਿੰਡਾ,15 ਨਵੰਬਰ 2025: ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਛਾਂਗਾ ਰਾਏ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਸੇਵਾਦਾਰ ਅਰੁਣ ਇੰਸਾਂ ਪੁੱਤਰ ਸੱਚਖੰਡ ਵਾਸੀ ਬਲਜਿੰਦਰ ਇੰਸਾਂ ਨੇ ਖ਼ੂਨਦਾਨ ਕੀਤਾ। ਇੱਕ ਮਰੀਜ਼ ਵਾਸੀ ਪਿੰਡ ਖੁਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੋ ਕਿ ਏਮਜ਼ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਲਾਲ ਸਿੰਘ ਨਗਰ ਦੇ ਸੇਵਾਦਾਰ ਵਿਜੇ ਇੰਸਾਂ ਪੁੱਤਰ ਯਸ਼ਪਾਲ ਇੰਸਾਂ ਨੇ ਖ਼ੂਨਦਾਨ ਕੀਤਾ। ਇੱਕ ਮਰੀਜ਼ ਵਾਸੀ ਸ਼ਾਂਤ ਨਗਰ, ਬਠਿੰਡਾ ਜੋ ਕਿ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਰਿੰਕੂ ਇੰਸਾਂ ਪੁੱਤਰ ਓਮਕਾਰ ਇੰਸਾਂ ਨੇ ਖ਼ੂਨਦਾਨ ਕੀਤਾ।
ਇਸੇ ਤਰਾਂ ਇੱਕ ਮਰੀਜ਼ ਵਾਸੀ ਪਿੰਡ ਅਰਨੀਵਾਲਾ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਆਈ.ਟੀ.ਆਈ ਦੇ ਸੇਵਾਦਾਰ ਕ੍ਰਿਸ਼ਨ ਇੰਸਾਂ ਪੁੱਤਰ ਗਿਆਨ ਚੰਦ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਪ੍ਰਤਾਪ ਨਗਰ ਬਠਿੰਡਾ ਜੋ ਕਿ ਚੰਡੀਗੜ੍ਹ ਕਲੀਨਿਕ ਅਤੇ ਨਰਸਿੰਗ ਹੋਮ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਸੰਦੀਪ ਇੰਸਾਂ ਪੁੱਤਰ ਜਸਵੀਰ ਇੰਸਾਂ ਅਤੇ ਏਰੀਆ ਮਹਿਣਾ ਚੌਂਕ ਦੇ ਸੇਵਾਦਾਰ ਕ੍ਰਿਸ਼ਨ ਇੰਸਾਂ ਪੁੱਤਰ ਸੋਹਨ ਲਾਲ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ।