ਸਕੂਲ ਵਿੱਚ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 15 ਨਵੰਬਰ 2025
ਇਹ ਸ਼ਬਦ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂ ਪੋਤਾ ਵਿਖੇ ਵਰਦੀ ਵੰਡ ਸਮਾਗਮ ਦੌਰਾਨ ਕਹੇ। ਉਹਨਾਂ ਨੇ ਅੱਗੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਾਜ ਦੀ ਅਸਲੀ ਸੇਵਾ ਕਰ ਰਹੇ ਹਨ। ਇਹ ਸਮਾਗਮ ਸਵਰਗਵਾਸੀ ਸਰਦਾਰ ਬਖਤਾਵਰ ਸਿੰਘ ਦੇ ਸਪੁੱਤਰ ਸਰਦਾਰ ਬਲਦੇਵ ਸਿੰਘ ਅਤੇ ਸਰਦਾਰ ਮੇਜਰ ਸਿੰਘ ਅਮਰੀਕਾ ਨਿਵਾਸੀ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹਰ ਸਾਲ ਦੀ ਤਰ੍ਹਾਂ ਵਰਦੀ ਵੰਡ ਸਮਾਗਮ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਜੁਰਾਬਾਂ,ਕੋਟੀਆਂ, ਟਾਈਆਂ, ਬਿਲਟਾਂ ਤਕਸੀਮ ਕੀਤੀਆਂ ਗਈਆਂ। ਇਹ ਸਾਰਾ ਉੱਦਮ ਸਾਬਕਾ ਐਸ ਐਮ ਸੀ ਚੇਅਰਮੈਨ ਹਰਵਿੰਦਰ ਕੁਮਾਰ ਜੀ ਦੁਆਰਾ ਕੀਤਾ ਗਿਆ। ਇਸ ਵਰਦੀ ਵੰਡ ਸਮਾਗਮ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ ਉਹਨਾਂ ਨੇ ਵੀ ਇਸ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਦਾਨੀ ਸੱਜਣਾ ਨੂੰ ਵੀ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਆਗੂ ਸੋਹਣ ਲਾਲ ਢੰਡਾ ਵੀ ਹਾਜ਼ਰ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਲੂਪੋਤਾ ਪਿੰਡ ਦੇ ਸਰਪੰਚ ਸ੍ਰੀਮਤੀ ਕੁਲਵਿੰਦਰ ਕੌਰ ਪੰਚ ਸਰਬਜੀਤ ਕੌਰ, ਸੀਮਾ ਰਾਣੀ ਐਸ ਐਮ ਸੀ ਚੇਅਰਮੈਨ ਸ਼੍ਰੀਮਤੀ ਰੇਨੂੰ ਅਤੇ ਬਾਕੀ ਮੈਂਬਰ ਹਰਪ੍ਰੀਤ ਸਿੰਘ ਸਾਬਕਾ ਸਰਪੰਚ ਮੱਖਣ ਸਿੰਘ ਹਾਜ਼ਰ ਸਨ। ਸਟੇਜ਼ ਦੀ ਸਮੁੱਚੀ ਕਾਰਵਾਈ ਸ਼ਨੀ ਕੁਮਾਰ ਮੈਥ ਮਾਸਟਰ ਨੇ ਬਾਖੂਬੀ ਨਿਭਾਈ। ਅਮਰਪ੍ਰੀਤ ਸਿੰਘ ਲੈਕਚਰਾਰ ਅੰਗਰੇਜ਼ੀ ਨੇ ਸਾਰੇ ਸਨਮਾਨਿਤ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੂ ਪੋਤਾ ਅਤੇ ਪ੍ਰਾਇਮਰੀ ਸਕੂਲ ਦਾ ਸਾਰਾ ਸਟਾਫ ਤੇ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਅਖੀਰ ਵਿੱਚ ਸਕੂਲ ਮੁਖੀ ਬਲਦੀਸ਼ ਲਾਲ ਨੇ ਬਾਹਰੋਂ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਕੂਲ ਦੀ ਬਿਹਤਰੀ ਲਈ ਹਰ ਵੇਲੇ ਤਤਪਰ ਰਹਿਣਾ ਚਾਹੀਦਾ ਹੈ।