ਚੰਡੀਗੜ੍ਹ ਪੁਲਿਸ ਨਾਲ ਭਿੜਨ ਪੰਜਾਬੀ ਮੁਟਿਆਰ ਦੀ ਪਛਾਣ ਹੋਈ ਜਨਤਕ, ਪੜ੍ਹੋ ਵੇਰਵਾ
ਆਪਣੇ ਵਿਦਿਆਰਥੀ ਹੱਕਾਂ ਖਾਤਰ ਲੜਨ ਲਈ ਸ਼ੋਸ਼ਲ ਮੀਡੀਆ ਤੇ ਛਾਈ ਕਰਾਈ ਬੱਲੇ ਬੱਲੇ
ਬਾਂਹ ਛੱਡ ਮੇਰੀ,............... ਨਹੀਂ ਤਾਂ ਆਪਣਾ ਹਿਸਾਬ ਲਗਾ ਲਈ......
ਚੋਵੇਸ਼ ਲਟਾਵਾ
ਬਾਬੂਸ਼ਾਹੀ ਨੈਟਵਰਕ
ਸ੍ਰੀ ਆਨੰਦਪੁਰ ਸਾਹਿਬ, 11 ਨਵੰਬਰ, 2025:
ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਅਤੇ ਮੋਰਚੇ ਦੇ ਵਿੱਚ ਇੱਕ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆਈ ਸੀ ਇੱਕ ਲੜਕੀ ਜਿਸਨੂੰ ਯੂਨੀਵਰਸਿਟੀ ਗੇਟ ’ਤੇ ਰੋਕਿਆ ਗਿਆ ਸੀ ਤੇ ਉਹਨੇ ਇੰਨੀ ਜੁਰੱਅਤ ਵਾਲੀ ਜਿਹੜੀ ਗੱਲ ਕਹੀ ਕਿ "ਆਪਣਾ ਹਿਸਾਬ ਲਾ ਲਿਓ"
ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਲੇਡੀ ਪੁਲਿਸ ਨਾਲ ਬਾਂਹ ਛੱਡਣ ਨੂੰ ਲੈ ਕੇ ਸਾਹਮਣੇ ਆਈ ਕੁੜੀ ਅਸਲ ਵਿਚ ਹਰਮਨ ਪ੍ਰੀਤ ਕੌਰ ਹੈ ਜੋ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੀ ਵਸਨੀਕ ਹੈ। ਹਰਮਨ ਪ੍ਰੀਤ ਕੌਰ ਇਤਿਹਾਸਿਕ ਧਰਤੀ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੂਰਪੁਰ ਬੇਦੀ ਦੀ ਰਹਿਣ ਵਾਲੀ ਹੈ ਜਿਸਨੇ ਇਕੱਲੀ ਨੇ ਆਪਣੇ ਵਿਦਿਆਰਥੀ ਭਾਈਚਾਰੇ ਲਈ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ।
ਹਰਮਨ ਦਾ ਕਹਿਣਾ ਹੈ ਕਿ ਉਸਨੇ 20 ਵਾਰ ਆਪਣਾ ਆਈ ਕਾਰਡ ਵੀ ਵਿਖਾਇਆ ਜੋ ਪੁਲਿਸ ਨੇ ਖੁਦ ਵੀ ਚੈੱਕ ਕੀਤਾ ਪਰ ਉਹ ਫਿਰ ਵੀ ਉਸਨੂੰਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ। ਕਹਿੰਦੇ ਕੋਈ ਨਾ ਥੋੜ੍ਹੇ ਟਾਈਮ ਤੱਕ ਦੱਸ ਦਿੰਦੇ। ਡੀਐਸਪੀ ਸਾਹਿਬ ਨੇ ਵੀ ਇਹੀ ਕਿਹਾ ਕਿ ਹਾਂ ਜੀ ਥੋੜ੍ਹੇ ਟਾਈਮ ਤੱਕ ਦੱਸ ਦਿੰਦੇ ਤੁਹਾਨੂੰ। ਇੱਥੇ ਦੱਸਣਾ ਬਣਦਾ ਹੈ ਕਿ ਹਲਕਾ ਰੂਪ ਨਗਰ ਦੀ ਬਲਾਕ ਨੂਰਪੁਰ ਬੇਦੀ ਦੀ ਇਹ ਧੀ ਹਰਮਨ ਪ੍ਰੀਤ ਕੌਰ ਸੋਸ਼ਲ ਮੀਡੀਆ ’ਤੇ ਜਿੱਥੇ ਵਾਇਰਲ ਹੋ ਰਹੀ ਹੈ ਉੱਥੇ ਹੀ ਇਸ ਕੁੜੀ ਦੀ ਦਲੇਰੀ ਨੂੰ ਸਲਾਮ ਹੈ।