ਪੰਜਾਬ ਸਰਕਾਰ ਵਲੋਂ ਸੂਬੇ ਵਿੱਚੋਂ ਨਸ਼ੇ ਖਤਮ ਕਰਨ ਲਈ ਵਿੱਢੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ-ਵਿਧਾਇਕ ਐਡਵੋਕੇਟ ਅਮਰਪਾਲ ਸਿੰਘ
ਕਸਬਾ ਘੁਮਾਣ ਵਿੱਚ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਹਿਮ ਮੀਟਿੰਗ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ, 9 ਨਵੰਬਰ ਬਾਬਾ ਨਾਮਦੇਵ ਜੀ ਭਵਨ ਕਸਬਾ ਘੁਮਾਣ ਵਿਖੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੀਟਿੰਗ ਹੋਈ। ਮੀਟਿੰਗ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਪੰਚਾਂ ਸਰਪੰਚਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੁੱਖ ਉਦੇਸ਼ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਇਹ ਅਹਿਮ ਪ੍ਰੋਗਰਾਮ ਕਰਵਾਇਆ ਗਿਆ ਹੈ। ਉਨ੍ਹਾਂ ਪੰਚਾਂ ਸਰਪੰਚਾਂ ਅਤੇ ਪਿੰਡਾਂ ਦੇ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਇਸ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿਚ ਅਹਿਮ ਯੋਗਦਾਨ ਪਾਇਆ ਜਾਵੇ ਤਾਂ ਨਸ਼ਿਆਂ ਲਪੇਟ ਵਿੱਚ ਆਈ ਨੋਜਵਾਨੀ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਹਰਪ੍ਰੀਤ ਸਿੰਘ ਡੀਡੀਪੀਓ ਗੁਰਦਾਸਪੁਰ, ਰਾਜਵਿੰਦਰ ਕੌਰ ਬੀਡੀਪੀਓ ਕਾਦੀਆਂ, ਬੀ ਡੀ ਪੀ ਓ ਸ੍ਰੀ ਹਰਗੋਬਿੰਦਪੁਰ ਸਾਹਿਬ ਨਰਿੰਦਰ ਸਿੰਘ,ਜਸਵੰਤ ਸਿੰਘ- ਪੰਚਾਇਤ ਅਫ਼ਸਰ ਸ੍ਰੀ ਹਰਗੋਬਿੰਦਪੁਰ ਸਾਹਿਬ, ਨਿਸ਼ਾਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਸਾਹਿਬ,ਹਰਦੇਵ ਸਿੰਘ ਪੰਚਾਇਤ ਅਫ਼ਸਰ ਕਾਦੀਆਂ, ਗੁਰਪਿੰਦਰ ਕੌਰ ਸੁਪਰਡੈਂਟ,ਹੰਸ ਰਾਜ ਸਿੰਘ ਪੰਚਾਇਤ ਸਕੱਤਰ, ਬਲਜਿੰਦਰ ਸਿੰਘ ਪੰਚਾਇਤ ਸਕੱਤਰ, ਪੀ ਏ ਰਾਜੂ ਭਿੰਡਰ,ਪੀ ਏ ਸੁਖਦੇਵ ਸਿੰਘ ਰੋਮੀ,ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਸੰਗਠਨ ਇੰਚਾਰਜ ਹਰਜਿੰਦਰ ਯਾਦਪੁਰ,ਜਸਕਰਨ ਸਰਪੰਚ,ਧਰਮਿੰਦਰ ਸਿੰਘ ਸਰਪੰਚ, ਜਰਨੈਲ ਸਿੰਘ ਸਰਪੰਚ, ਗੁਰਮੀਤ ਸਿੰਘ ਪੰਨੂ,ਸੁਖ ਸਰਪੰਚ, ਹਲਕਾ ਮੀਡੀਆ ਕੋਆਰਡੀਨੇਟਰ ਸੂਬਾ ਜੁਆਇੰਟ ਸਕੱਤਰ ਮਹਿਲਾ ਵਿੰਗ ਮੈਡਮ ਨੀਲਮ ਘੁਮਾਣ, ਗੁਰਦਿਆਲ ਸਿੰਘ ਘੁਮਾਣ,ਹਲਕਾ ਕੋਆਰਡੀਨੇਟਰ ਨਸ਼ਾ ਮੁਕਤ ਮੌਰਚਾ ਰਾਜਵਿੰਦਰ ਸਿੰਘ ਬਬਲੂ ਟੀਵੀ ਐਸ ਘੁਮਾਣ, ਸਾਬਕਾ ਸਰਪੰਚ ਨਰਿੰਦਰ ਸਿੰਘ ਨਿੰਦੀ ਘੁਮਾਣ, ਬਲਾਕ ਮੀਡੀਆ ਵਾਇਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਸੋਹੀ, ਪ੍ਰਧਾਨ ਤਰਸੇਮ ਸਿੰਘ ਬਾਵਾ,ਕਰਮਜੀਤ ਸਿੰਘ ਯੋਗੀ ਸਰਪੰਚ, ਸੁਲੱਖਣ ਸਿੰਘ ਖਹਿਰਾ, ਸੋਸ਼ਲ ਮੀਡੀਆ ਇੰਚਾਰਜ ਮੁਖਤਾਰ ਸਿੰਘ ਬੋਹਜਾ, ਸੋਸ਼ਲ ਮੀਡੀਆ ਇੰਚਾਰਜ ਸੁਖਦੇਵ ਸਿੰਘ ਸੱਖੋਵਾਲ,ਜਗਜੀਵਨ ਸਿੰਘ ਸਰਪੰਚ, ਹਰਪ੍ਰੀਤ ਸਿੰਘ ਸਰਪੰਚ, ਮਨਦੀਪ ਸਿੰਘ ਸਰਪੰਚ ਹਰਪੁਰਾ, ਸਾਬਕਾ ਸਰਪੰਚ ਮਨਜੀਤ ਸਿੰਘ ਹਰਦਾਨ, ਸਿਕੰਦਰ ਸਿੰਘ ਕਰਨਾਮਾ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਅਤੇ ਮੋਹਤਬਰ ਹਾਜ਼ਰ ਸਨ।