ਹਵਲਦਾਰ ਕਾਲਾ ਸਿੰਘ ਦੇ 107ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜਾਰਾ ਸਿੰਘ ਦੇ 108ਵੇਂ ਸ਼ਹੀਦੀ ਦਿਵਸ ਮੌਕੇ ਸਰਧਾਂਜਲੀ ਸਮਾਗਮ
ਰੋਹਿਤ ਗੁਪਤਾ
ਬਟਾਲਾ,9 ਨਵੰਬਰ ਯਾਦਗਾਰ ਪਹਿਲਾ ਵਿਸ਼ਵ ਯੁੱਧ, ਪਿੰਡ ਸਰਵਾਲੀ (ਬਟਾਲਾ ਡੇਰਾ ਬਾਬਾ ਨਾਨਕ ਰੋਡ) ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ; ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਸ (ਹੁਣ 3 ਸਿੱਖ ਬਟਾਲੀਅਨ ) ਦੇ 107ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜਾਰਾ ਸਿੰਘ, 45 ਰੈਟਰੇ ਸਿੱਖ (ਹੁਣ 3 ਸਿੱਖ ਬਟਾਲੀਅਨ ) ਦੇ 108ਵੇਂ ਸ਼ਹੀਦੀ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਅਤੇ ਪਹਿਲੀ ਸੰਸਾਰ ਜੰਗ ਦੇ 107ਵੇਂ ਜੰਗਬੰਦੀ ਦਿਵਸ ਸਬੰਧੀ ਪੁਸ਼ਪਾਂਜਲੀ ਭੇਟਾ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ, ਜਿਸਦੇ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀ ਐਸ ਐਮ (ਰਿਟਾ.), ਕਨਵੀਨਰ, ਇਨਟੈਕ, ਪੰਜਾਬ ਸਨ।
ਇਸ ਮੌਕੇ ਸਿੱਖ ਰੈਜੀਮੈਂਟ ਦੀ 4 ਸਿੱਖ (ਸਾਰਾਗੜ੍ਹੀ ਬਟਾਲੀਅਨ) ਵੱਲੋਂ ਸੂਬੇਦਾਰ ਹਰਪ੍ਰੀਤ ਸਿੰਘ ਦੀ ਕਮਾਂਡ ਹੇਠ ਸੈਰੇਮੋਨੀਅਲ ਗਾਰਡ ਦਿੱਤਾ ਗਿਆ ਅਤੇ ਸਟੇਸ਼ਨ ਕਮਾਂਡਰ, ਤਿਬੜੀ ਕੈਂਟ ਵੱਲੋਂ ਪੁਸ਼ਪਾਂਜਲੀ ਭੇਟਾ ਕੀਤੀ ਗਈ |
ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ (ਸੇਵਾਮੁਕਤ) ਨੇ ਆਪਣੇ ਸੰਬੋਧਨ ਵਿੱਚ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਵਡਮੁੱਲੇ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਪਹਿਲੀ ਸੰਸਾਰ ਜੰਗ ਵਿੱਚ ਭਾਰਤੀ ਫ਼ੌਜ ਵੱਲੋਂ ਲੜਦਿਆਂ ਸ਼ਹੀਦ ਹੋਣ ਵਾਲੇ ਸੂਰਬੀਰ ਯੋਧੇ ਭਾਰਤੀ ਫ਼ੌਜ ਅਤੇ ਕੌਮ ਦਾ ਅਣਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਅੱਜ ਪੰਜਾਬੀ ਨੌਜਵਾਨਾਂ ਨੂੰ ਸੰਭਾਲਣ ਅਤੇ ਕੁਰਾਹੇ ਪੈਣ ਤੋਂ ਰੋਕਣ ਲਈ ਸਭ ਨੂੰ ਅੱਗੇ ਆਉਣ ਦੀ ਲੋੜ ਹੈ। ਅਜਿਹੀਆਂ ਪ੍ਰਵਿਰਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਅੱਜ ਪੰਜਾਬ ਵਿੱਚੋਂ ਜੋ ਪਰਵਾਸ ਜ਼ੋਰਾਂ ਤੇ ਹੋਣ ਕਾਰਨ ਜਿਸ ਮੋੜ ਉੱਤੇ ਖੜਾ ਹੈ, ਉਥੇ ਸਾਡੇ ਨੌਜਵਾਨਾਂ ਅਤੇ ਸਮੂਹ ਜ਼ਿੰਮੇਵਾਰ ਧਿਰਾਂ ਨੂੰ ਮੁੜ ਸੋਚਣਾ ਪਵੇਗਾ ਅਤੇ ਆਪਣਾ ਵਰਤਮਾਨ ਅਤੇ ਭਵਿੱਖ ਸੰਵਾਰਨ ਲਈ ਸਾਨੂੰ ਇਕੱਠੇ ਹੋ ਕੇ ਕੰਮ ਕਰਨ ਅਤੇ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਸੇਧ ਦੇਣ ਦੀ ਲੋੜ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ 50 ਤੋਂ ਵੱਧ ਰਿਕਾਰਡ ਬਣਾਉਣ ਵਾਲੇ ਪੁਸ਼ਅਪ ਮੈਨ ਆਫ਼ ਇੰਡੀਆ, ਕੁੰਵਰ ਅੰਮ੍ਰਿਤਬੀਰ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੂਚੀ ਵਧਾਉਣ ਅਤੇ ਜ਼ਿੰਦਗੀ ਦਾ ਟੀਚਾ ਮਿੱਥ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਿੰਡ ਸਰਵਾਲੀ ਦੇ ਜੰਮਪਲ ਸਿਡਨੀ ਆਸਟ੍ਰੇਲੀਆ ਨਿਵਾਸੀ ਅਤੇ ਸੰਸਾਰ ਪ੍ਰਸਿੱਧ ਲੋਕ ਗਾਇਕ ਦੇਵਿੰਦਰ ਧਾਰੀਆ ਵੱਲੋਂ ਮੁਖ ਵਾਕ ਪਾਤਸ਼ਾਹੀ ਦਸਵੀਂ ਦਾ ਗਾਇਨ ਕੀਤਾ ਗਿਆ ਅਤੇ ਫਤਿਹ ਫਾਊਂਡੇਸ਼ਨ, ਸਿਡਨੀ ਵੱਲੋਂ ਪਹਿਲੀ ਸੰਸਾਰ ਜੰਗ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸੈਨਿਕਾਂ ਦੇ ਨਾਲ ਗੈਲੀਪੋਲੀ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫੌਜੀਆਂ ਦੀ ਸ਼ਹਾਦਤ ਨੂੰ ਨੂੰ ਸਮਰਪਿਤ ਸਿਡਨੀ ਵਿਖੇ ਸਿੱਖ ਸਿਪਾਹੀ ਦੇ ਬੁੱਤ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ।
ਸਾਬਕਾ ਸੈਨਿਕ ਵੈਲਫ਼ੇਅਰ ਕਮੇਟੀ ਵੱਲੋਂ ਸਾਬਕਾ ਸੂਬੇਦਾਰ ਹਰਪਾਲ ਸਿੰਘ, 2 ਸਿੱਖ ਵੱਲੋਂ ਆਪਣੇ ਸੰਬੋਧਨ ਵਿੱਚ ਸ਼ਹੀਦ ਹਵਲਦਾਰ ਕਾਲਾ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਸਰਵਾਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਦੀ ਪ੍ਰਸੰਸਾ ਕੀਤੀ।
ਸ਼ਰਧਾਂਜਲੀ ਸਮਾਗਮ ਵਿੱਚ ਸੂਬੇਦਾਰ ਹਰਪ੍ਰੀਤ ਸਿੰਘ ਦੀ ਕਮਾਂਡ ਹੇਠ ਪਹੁੰਚੀ ਭਾਰਤੀ ਫ਼ੌਜ ਦੀ ਸਾ਼ਨਾਮਤੀ ਰੈਜੀਮੈਂਟ ਦੀ ਸਿੱਖ 4 ਸਿੱਖ ( ਸਾਰਾਗੜ੍ਹੀ ਬਟਾਲੀਅਨ ) ਦੀ ਅਗਵਾਈ ਹੇਠ ਸ਼ਹੀਦ ਹਵਲਦਾਰ ਕਾਲਾ ਸਿੰਘ ਦੇ ਪੜਪੋਤੇ ਸ੍ਰ: ਸੁਖਨੰਦਨ ਸਿੰਘ, ਯੰਗ ਇੰਨੋਵੇਟਿਵ ਫਾਰਮਰਜ਼ ਗਰੁੱਪ ਦੇ ਮੀਤ ਪ੍ਰਧਾਨ ਸਰਦਾਰ ਦਿਲਬਾਗ ਸਿੰਘ ਚੀਮਾ, ਸਾਬਕਾ ਸੂਬੇਦਾਰ ਹਰਪਾਲ ਸਿੰਘ 2 ਸਿੱਖ, ਸ਼ਹੀਦ ਹਵਲਦਾਰ ਕਾਲਾ ਸਿੰਘ, 45 ਰੈਟਰੇ ਸਿੱਖਸ ਦੇ ਪੋਤਰੇ ਸਰਦਾਰ ਗੁਰਮੀਤ ਸਿੰਘ ਅਤੇ ਸੂਬੇਦਾਰ ਹਰਪ੍ਰੀਤ ਸਿੰਘ 4 ਸਿੱਖ ਦੀ ਕਮਾਂਡ ਹੇਠ ਮਾਨਯੋਗ ਸਟੇਸ਼ਨ ਕਮਾਂਡਰ, ਤਿਬੜੀ ਕੈਂਟ ਵੱਲੋਂ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ ਅਤੇ ਉਪਰੰਤ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ (ਸੇਵਾਮੁਕਤ) ਵੱਲੋਂ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਂਟ ਕੀਤੀ ਗਈ ਅਤੇ ਸੈਰੇਮੋਨੀਅਲ ਗਾਰਡ ਦਿੱਤਾ ਗਿਆ।
ਇਸ ਮੌਕੇ ਮਾਤਮੀ ਧੁਨ ਵਜਾਈ ਗਈ | ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ (ਰਿਟਾ), ਸ਼ਹੀਦਾਂ ਦੇ ਵਾਰਸ ਪਰਿਵਾਰਾਂ, ਸਰਪੰਚ ਸ੍ਰ ਸੁਖਵਿੰਦਰ ਸਿੰਘ ਗਿੱਲ, ਸ੍ਰ ਕੁਲਦੀਪ ਸਿੰਘ ਕਾਹਲੋਂ , ਸਾਬਕਾ ਮੈਂਬਰ ਐਸ ਐਸ ਬੋਰਡ ਅਤੇ ਚੇਅਰਮੈਨ ਇੰਪਰੂਵਮੈਂਟ ਟ੍ਰਸਟ, ਬਟਾਲਾ ਅਤੇ ਸਿਡਨੀ, ਆਸਟ੍ਰੇਲੀਆ ਨਿਵਾਸੀ ਦੇਵਿੰਦਰ ਧਾਰੀਆ ਵੱਲੋਂ ਸ਼ਰਧਾਂਜਲੀ ਸਮਾਗਮ ਦੀ ਸਮਾਪਤੀ ਮੌਕੇ ਸੂਬੇਦਾਰ ਹਰਪ੍ਰੀਤ ਸਿੰਘ, 4 ਸਿੱਖ, ਕੁੰਵਰ ਅੰਮ੍ਰਿਤਬੀਰ ਸਿੰਘ (ਪੁਸ਼ਅਪ ਮੈਨ ਆਫ਼ ਇੰਡੀਆ) ਪ੍ਰਿੰਸੀਪਲ , ਸਕੂਲ ਆਫ਼ ਐਮੀਨੈਂਸ, ਬਟਾਲਾ, ਮੈਡਮ ਸੁਨੀਤਾ ਸ਼ਰਮਾ, ਪ੍ਰਿੰਸੀਪਲ, ਸਸਸਸ ਸ਼ੇਖਪੁਰ,ਸ੍ਰੀ ਮਨਜੀਤ ਸਿੰਘ ਸੰਧੂ, ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਐਲੁਮਨੀ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਗੁਰਿੰਦਰ ਸਿੰਘ ਮਹਿਰੋਕ, ਸ੍ਰ ਜਗਮੋਹਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਯੰਗ ਇੰਨੋਵੇਟਿਵ ਫਾਰਮਰਜ਼ ਗਰੁੱਪ ਵੱਲੋਂ ਸ੍ਰ ਗੁਰਬਿੰਦਰ ਸਿੰਘ ਬਾਜਵਾ, ਸ੍ਰ ਗੁਰਮੁਖ ਸਿੰਘ ਰੰਗੀਲਪੁਰ, ਸ੍ਰ ਗੁਰਦਿਆਲ ਸਿੰਘ ਸੱਲੋਪੁਰ, ਸ੍ਰ ਪਲਵਿੰਦਰ ਸਿੰਘ ਸਹਾਰੀ, ਸ੍ਰ ਕੰਵਲਜੀਤ ਸਿੰਘ ਲਾਲੀ, ਸ੍ਰ ਪ੍ਰਿਤਪਾਲ ਸਿੰਘ ਬਿਧੀਪੁਰ, ਡਿਸਟ੍ਰਿਕ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਸ੍ਰ ਹਰਮਨਪ੍ਰੀਤ ਸਿੰਘ ਬਾਠ, ,ਸ੍ਰ ਮਨਮੋਹਣ ਸਿੰਘ ਬਾਜਵਾ, ਸ੍ਰ ਜੈਪਾਲ ਸਿੰਘ ਬਾਜਵਾ, ਸਾਬਕਾ ਲੈਕ: ਪ੍ਰਵੀਨ ਸਿੰਘ, ਗਿਆਨੀ ਜੁਗਿੰਦਰ ਸਿੰਘ ਅਚਲੀਗੇਟ, ਸਰਵਾਲੀ ਵੈਲਫ਼ੇਅਰ ਐਂਡ ਚੈਰੀਟੇਬਲ ਸੁਸਾਇਟੀ ਵੱਲੋਂ ਸ੍ਰ ਗੁਰਮੀਤ ਸਿੰਘ ਨਾਗੀ,ਸ੍ਰ ਗੁਰਜੋਤ ਸਿੰਘ, ਸ੍ਰ ਨਾਨਕ ਸਿੰਘ ਕਾਹਲੋਂ, ਸਕੂਲ ਆਫ਼ ਐਮੀਨੈਂਸ ਬਟਾਲਾ ਤੋਂ ਸ੍ਰੀ ਹਰੀ ਕ੍ਰਿਸ਼ਨ, ਸ੍ਰ ਹਰਪ੍ਰੀਤ ਸਿੰਘ, ਸ੍ਰੀ ਸੁਭਾਸ਼, ਸ੍ਰੀ ਹਰਜੀਤ ਸਿੰਘ, ਸ੍ਰੀਮਤੀ ਸੀਮਾ ਕੁਮਾਰੀ, ਸ੍ਰੀ ਅਸ਼ੋਕ ਕੁਮਾਰ,ਸ੍ਰੀ ਅਨਿਲ ਕੁਮਾਰ,ਸ੍ਰ ਗੁਰਮੀਤ ਸਿੰਘ ਬਾਜਵਾ (ਕਲਾਨੌਰ), ਗੁਰਦੁਆਰਾ ਬਾਬਾ ਮੋਹਨ ਸਿੰਘ ਦੇ ਮੁੱਖ ਸੇਵਾਦਾਰ ਸ੍ਰੀ ਸਰਬਜੀਤ ਸਿੰਘ, ਸ੍ਰ ਰਜਿੰਦਰ ਸਿੰਘ ਕਾਹਲੋਂ, ਸ਼੍ਰੀਮਤੀ ਇੰਦਰਜੀਤ ਕੌਰ, ਸਾਬਕਾ ਲੈਕ : ਇਕਨਾਮਿਕਸ, ਸ੍ਰ ਦਰਸ਼ਨ ਸਿੰਘ ਸਾਬਕਾ ਬੈਂਕ ਮੈਨੇਜਰ, ਸ੍ਰੀਮਤੀ ਪਰਮਜੀਤ ਕੌਰ, ਸਾਬਕਾ ਲੈਕਚਰਾਰ ਹਿੰਦੀ, ਸ੍ਰੀਮਤੀ ਜਗਦੀਸ਼ ਕੌਰ, ਸਸ ਮਿਸਟ੍ਰੈਸ, ਸ੍ਰ ਤਰਲੋਕ ਸਿੰਘ, ਸਾਬਕਾ ਲੈਕਚਰਾਰ, ਸ੍ਰੀਮਤੀ ਸੁਖਵਿੰਦਰ ਕੌਰ, ਸਾਬਕਾ ਪੰਜਾਬੀ ਮਿਸਟ੍ਰੈਸ, ਸਕੂਲ ਆਫ਼ ਐਮੀਨੈਂਸ, ਬਟਾਲਾ, ਸ੍ਰ ਪਵੇਲ ਸਿੰਘ ਡਰਾਫਟਸਮੈਨ, ਸ੍ਰ ਰੂਪ ਸਿੰਘ ਦਾਲਮ, ਸ੍ਰ ਨਿਰੰਜਣ ਸਿੰਘ ਚੋਰਾਂਵਾਲੀ, ਸ੍ਰ ਅਮਰ ਇਕਬਾਲ ਸਿੰਘ ਸੰਧੂ(ਗੋਖੂਵਾਲ), ਸ੍ਰ ਨਰੋਤਮ ਸਿੱਘ(ਬੀਟਾ ਰੇਡੀਓ), ਜ਼ਿਲ੍ਹਾ ਗੁਰਦਾਸਪੁਰ ਦੇ ਇੰਟੈਕ ਮੈਂਬਰ ਡਾਕਟਰ ਜਗਬੀਰ ਸਿੰਘ ਗੁਰਾਇਆ, ਡਾਕਟਰ ਪਵਿੱਤਰ ਸਿੰਘ ਚੀਮਾ, ਸ੍ਰੀ ਰਣਬੀਰ ਪਾਲ ਸਿੰਘ, ਸਿੱਖ ਰੈਜੀਮੈਂਟ ਦੇ ਸਾਬਕਾ ਫੌਜੀ ਜਵਾਨ, ਸੂਬੇਦਾਰ ਕੁਲਵੰਤ ਸਿੰਘ ਅਤੇ ਪਿੰਡ ਸਰਵਾਲੀ ਦੇ ਸਮੂਹ ਸਾਬਕਾ ਫੌਜੀ ਜਵਾਨਾਂ, ਸਾਬਕਾ ਸਰਪੰਚ ਗਗਨਦੀਪ ਸਿੰਘ, ਸ੍ਰ ਮਨਜੀਤ ਸਿੰਘ, ਸ੍ਰ ਸੁਰਜੀਤ ਸਿੰਘ, ਸ੍ਰ ਅਜੈਬ ਸਿੰਘ, ਸ੍ਰ ਦਿਲਬਾਗ ਸਿੰਘ, ਸ੍ਰ ਬਲਵਿੰਦਰ ਸਿੰਘ, ਐਕਸੈਲਸੀਅਰ ਪਬਲਿਕ ਸਕੂਲ, ਬਿਜਲੀਵਾਲ ਦੇ ਵਿਦਿਆਰਥੀਆਂ ਅਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਹਰ ਵਰਗ ਤੋਂ ਸਨਮਾਨਯੋਗ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸ਼ਰਧਾਂਜਲੀ ਸਮਾਗਮ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਰਪੰਚ ਸੁਖਵਿੰਦਰ ਸਿੰਘ ਗਿੱਲ, ਗ੍ਰਾਮ ਪੰਚਾਇਤ ਸਰਵਾਲੀ ਵੱਲੋਂ ਆਈਆਂ ਸੰਗਤਾਂ ਅਤੇ ਸਰਵਾਲੀ ਵੈਲਫੇਅਰ ਐਂਡ ਚੈਰੀਟੇਬਲ ਸੁਸਾਇਟੀ,( ਰਜਿ:), ਸਰਵਾਲੀ ਦੇ ਭਰਪੂਰ ਯੋਗਦਾਨ ਲਈ ਧੰਨਵਾਦ ਕੀਤਾ ਗਿਆ ਅਤੇ
ਇਸ ਮੌਕੇ ਮਾਨਯੋਗ ਮੁੱਖ ਮਹਿਮਾਨ ਨੂੰ ਸ਼ਰਧਾਂਜਲੀ ਸਮਾਗਮ ਸਬੰਧੀ ਯਾਦ ਚਿੰਨ੍ਹ ਭੇਂਟ ਕੀਤਾ ਗਿਆ ।