ਬੱਸ ਦੇ ਮੋਟਰਸਾਈਕਲ ਦੀ ਹੋਈ ਟੱਕਰ ,ਇੱਕ ਨੌਜਵਾਨ ਗੰਭੀਰ ਜਖਮੀ, ਦੋਨੋਂ ਕੱਢ ਰਹੇ ਇੱਕ ਦੂਸਰੇ ਦਾ ਕਸੂਰ
ਰੋਹਿਤ ਗੁਪਤਾ
ਗੁਰਦਾਸਪੁਰ
ਧਾਲੀਵਾਲ ਬੱਸ ਸਟੈਂਡ ਵਿਖੇ ਇੱਕ ਬੱਸ ਤੇ ਮੋਟਰਸਾਈਕਲ ਦੀ ਟੱਕਰ ਦੇ ਵਿੱਚ ਇੱਕ ਵਿਅਕਤੀ ਜਖਮੀ ਹੋ ਗਿਆ ਅਤੇ ਉਸ ਦੀ ਲੱਤ ਟੁੱਟ ਗਈ ਜਦਕਿ ਉਸ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਿਆ ਹੈ ਜਿਸ ਨੂੰ ਇਲਾਜ ਲਈ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਹੀ ਜਖਮੀ ਨੌਜਵਾਨ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬਸ ਡਰਾਈਵਰ ਬਸ ਬਹੁਤ ਤੇਜ਼ ਚਲਾ ਰਿਹਾ ਸੀ ਜਦਕਿ ਬਸ ਡਰਾਈਵਰ ਦਾ ਕਹਿਣਾ ਹੈ ਕਿ ਮੋਟਰਸਾਈਕਲ ਚਾਲਕ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ ਹੈ।
ਜਾਣਕਾਰੀ ਦਿੰਦੇ ਹੋਏ ਜਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਸ ਤੇਜ਼ ਰਫਤਾਰ ਦੇ ਵਿੱਚ ਆ ਰਹੀ ਸੀ ਅਤੇ ਧਾਰੀਵਾਲ ਬੱਸ ਸਟੈਂਡ ਦੇ ਕੋਲ ਟੱਕਰ ਹੋ ਗਈ ਜਿਸ ਨਾਲ ਮੋਟਰਸਾਈਕਲ ਚਾਲਕ ਜਖਮੀ ਹੋ ਗਿਆ ਜਦ ਇਸ ਸੰਬੰਧੀ ਬੱਸ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਬੱਸ ਡਰਾਈਵਰ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੇ ਸੀ ਅਤੇ ਬੱਸ ਅਜੇ ਬੱਸ ਸਟੈਂਡ ਤੋਂ ਚੱਲੀ ਹੀ ਸੀ ਇਸ ਲਈ ਬਿਲਕੁਲ ਸਲੋ ਸੀ ਮੋਟਰਸਾਈਕਲ ਵਾਲੇ ਦੀ ਗਲਤੀ ਹੈ ਕਿ ਇਹ ਰੋਂਗ ਸਾਈਡ ਤੋਂ ਆ ਕੇ ਅੱਗੇ ਵੱਜਿਆ ਹੈ। ਮੈਂ ਇੱਕਦਮ ਤੇਜ਼ੀ ਨਾਲ ਬ੍ਰੇਕ ਨਾਲ ਲਾਂਉਦਾ ਤਾਂ ਮੋਟਰਸਾਈਕਲ ਵਾਲਾ ਥੱਲੇ ਆ ਸਕਦਾ ਸੀ।