ਗੁਰਦਾਸਪੁਰ: ਮੌਜੂਦਾ ਸਰਪੰਚ 'ਤੇ ਪਿੰਡ ਵਾਸੀਆਂ ਨੇ ਸ਼੍ਰੀ ਗੁਰੂ ਰਵਿਦਾਸ ਦੇ ਮੰਦਰ ਦੀ ਬੇਅਦਬੀ ਅਤੇ ਧੱਕੇਸ਼ਾਹੀ ਦੇ ਲਾਏ ਦੋਸ਼ ,ਸਰਪੰਚ ਨੇ ਨਕਾਰੇ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ
ਨਜ਼ਦੀਕੀ ਪਿੰਡ ਭਾਗੋਕਾਵਾਂ ਵਿੱਚ ਬਣੋ ਸ੍ਰੀ ਗੁਰੂ ਰਵਿਦਾਸ ਦੇ ਮੰਦਿਰ ਦਾ ਮਸਲਾ ਇੱਕ ਵਾਰ ਫਿਰ ਭੱਖ ਗਿਆ ਜਦੋਂ ਪਿੰਡ ਦੇ ਕੁਝ ਲੋਕਾਂ ਨੇ ਮੌਜੂਦਾ ਸਰਪੰਚ ਤੇ ਮੰਦਰ ਦੀ ਬੇਅਦਬੀ ਦੇ ਗੰਭੀਰ ਦੋਸ਼ ਲਗਾਏ । ਇਸ ਦੇ ਨਾਲ ਹੀ ਉਹਨਾਂ ਦਾ ਦੋਸ਼ ਹੈ ਕਿ ਸਰਪੰਚ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁੰਡਾਗਰਦੀ ਕਰਦੇ ਹੋਏ ਪਿੰਡ ਦੀ ਇੱਕ ਔਰਤ ਦੀ ਇਮਾਰਤ ਦੀ ਤੋੜ ਫੋੜ ਵੀ ਕੀਤੀ ਗਈ ਹੈ। ਇਹਨਾਂ ਪਰਿਵਾਰਾਂ ਨੇ ਜਿਲਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇੱਕ ਹਫਤੇ ਤੱਕ ਮਸਲਾ ਹੱਲ ਨਾ ਹੋਇਆ ਅਤੇ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਫਿਰ ਪੂਰੇ ਪੰਜਾਬ ਭਰ ਤੋਂ ਗੁਰੂ ਰਵਿਦਾਸ ਨਾਲ ਸੰਬੰਧਿਤ ਜਥੇਬੰਦੀਆਂ ਗੁਰਦਾਸਪੁਰ ਪਹੁੰਚ ਕੇ ਵੱਡਾ ਰੋਸ਼ ਪ੍ਰਦਰਸ਼ਨ ਕਰਨਗੀਆਂ। ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਵੱਲੋਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ।ਮੰਦਰ ਦਾ ਮਸਲਾ ਜ਼ਿਲ੍ਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਅਤੇ ਕੁਝ ਲੋਕ ਪਿੰਡ ਦਾ ਮਾਹੌਲ ਅਤੇ ਉਹਨ੍ਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।