ਦੇਸੀ ਜੁਗਾੜ ਲਗਾ ਕੇ ਚਲਾ ਰਹੇ ਸੀ ਬੱਚੇ... ਪਟਾਕੇ ਬਲਾਸਟ ਹੋਣ ਨਾਲ 2 ਔਰਤਾਂ ਸਮੇਤ 6 ਵਿਅਕਤੀ ਗੰਭੀਰ ਜਖਮੀ, 1 ਦੀ ਮੌਤ
2 ਦੀਆਂ ਬਾਵਾਂ ਤੇ ਮੂੰਹ ਉੱਡਿਆ,ਜਖਮੀਆਂ ਵਿੱਚ ਦੋ ਜਵਾਈ ਤੇ ਇੱਕ ਧੀ ਵੀ ਸ਼ਾਮਿਲ
ਰਿਪੋਰਟਰ ਰੋਹਿਤ ਗੁਪਤਾ
ਗੁਰਦਸਪੁਰ
ਬੀਤੀ ਰਾਤ ਦਿਵਾਲੀ ਦੇ ਤਿਉਹਾਰ ਮੌਕੇ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਾਂਬਾਦ ਵਿਖੇ ਗੰਧਕ ਤੇ ਪਟਾਸ ਨੂੰ ਕੁੱਟਦਿਆਂ ਹੋਇਆਂ ਹੋਏ ਬਲਾਸਟ ਕਾਰਨ 2 ਔਰਤਾਂ ਸਮੇਤ 7 ਵਿਅਕਤੀਆਂ ਦੇ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਖਮੀਆਂ ਵਿੱਚ ਦੋ ਸਕੇ ਭਰਾ , ਇਕ ਧੀ ਤੇ ਦੋ ਜਵਾਈ ਵੀ ਦੱਸੇ ਜਾ ਰਹੇ ਹਨ। ਗੰਭੀਰ ਜਖਮੀ ਹੋਏ ਇਹਨਾਂ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਕੁਝ ਸਰਕਾਰੀ ਤੇ ਨਿਜੀ ਹਸਪਤਾਲਾਂ ਵਿਖੇ ਭਰਤੀ ਕਰਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਪਾਲ ਸਿੰਘ ਅਤੇ ਪੀੜਤ ਦੇ ਭਰਾ ਗੁਰਨਾਮ ਸਿੰਘ ਨੇ ਦੱਸਿਆ ਕਿ ਧਮਾਕਾ ਇਨਾ ਜਬਰਦਸਤ ਸੀ ਕਿ ਜਿਸ ਨਾਲ ਨਜਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ। ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਇਸ ਮੌਕੇ ਪੁੱਜੇ ਡੇਰੇ ਬਾਬਾ ਨਾਨਕ ਪੁਲਿਸ ਦੇ ਐਸਐਚਓ ਸ੍ਰੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਰਾਂਸਿਕ ਟੀਮਾਂ ਵੀ ਮੰਗਾਈਆਂ ਜਾ ਰਹੀਆਂ ਹਨ ਜਿੰਨਾਂ ਵੱਲੋਂ ਇਸ ਵੱਡੇ ਹਾਦਸੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਵੱਡੀ ਮਾਤਰਾ ਵਿੱਚ ਗੰਦਕ ਤੇ ਪਟਾਸ ਵੇਚਣ ਵਾਲੇ ਉਹਨਾਂ ਲੋਕਾਂ ਖਿਲਾਫ ਹੀ ਬਣਦੀ ਕਲੋਨੀ ਕਾਰਵਾਈ ਕੀਤੀ ਜਾਵੇਗੀ