ਦੀਵਾਲੀ ਦੀ ਰਾਤ ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਲੋਕਾਂ ਦੇ ਸੰਪਰਕ ਕਰਨ ਤੇ ਐਮਐਲਏ ਨੇ ਭੇਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਰ ਲੱਖਾਂ ਦਾ ਹੋਇਆ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ : ਦਿਵਾਲੀ ਦੀ ਰਾਤ ਜਿਲਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੀ ਖਜੂਰੀ ਗੇਟ ਦੀ ਰਾਧਾ ਕ੍ਰਿਸ਼ਨ ਮਾਰਕੀਟ ਵਿੱਚ ਸਥਿਤ ਇੱਕ ਕਬਾੜ ਦੇ ਗੁਦਾਮ ਨੂੰ ਭਿਆਨਕ ਲੱਗ ਗਈ । ਚਰਚਾ ਹੈ ਕਿ ਅੱਗ ਦਿਵਾਲੀ ਦੀ ਰਾਤ ਚਲਾਏ ਗਏ ਕਿਸੇ ਹਵਾਈ ਪਟਾਕੇ ਕਾਰਨ ਲੱਗੀ ਹੈ ਪਰ ਅੱਗ ਨਾਲ ਕਬਾੜੀਏ ਦਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ, ਕਿਉਂਕਿ ਗੁਦਾਮ ਵਿੱਚ ਗੱਤਾ ਅਤੇ ਪਲਾਸਟਿਕ ਵੀ ਕਾਫੀ ਮਾਤਰਾ ਵਿੱਚ ਸੀ ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ । ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਮਐਲਏ ਸ਼ੈਰੀ ਕਲਸੀ ਵੱਲੋਂ ਪਹਿਲਾਂ ਹੀ ਦਿਵਾਲੀ ਦੀ ਰਾਤ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਚੋਕੰਣਿਆ ਕੀਤਾ ਹੋਇਆ ਸੀ ਅਤੇ ਜਦੋਂ ਉਹਨਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਭੇਜ ਦਿੱਤੀਆਂ। ਪੰਜ ਮਿੰਟਾਂ ਵਿੱਚ ਹੀ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਥੋੜੀ ਦੇਰ ਵਿੱਚ ਹੀ ਅੱਗ ਤੇ ਕਾਬੂ ਪਾ ਲਿਆ ਸੀ ਪਰ ਇਸ ਦੇ ਬਾਵਜੂਦ ਗੁਦਾਮ ਵਿੱਚ ਗੱਤਾ, ਪਲਾਸਟਿਕ ਅਤੇ ਰਬੜ ਹੋਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ । ਜੇਕਰ ਫਾਇਰ ਬ੍ਰਿਗੇਡ ਥੋੜੀ ਵੀ ਲੇਟ ਹੋ ਜਾਂਦੀ ਤਾਂ ਅੱਗ ਪੂਰੀ ਮਾਰਕੀਟ ਨੂੰ ਲਪੇਟ ਵਿੱਚ ਲੈ ਸਕਦੀ ਸੀ ਅਤੇ ਨੇੜੇ ਦੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਹੋਰ ਵੀ ਨੁਕਸਾਨ ਹੋ ਸਕਦਾ ਸੀ। ਮੌਕੇ ਤੇ ਐਮਐਲਏ ਸ਼ੈਰੀਕਲਸੀ ਦੇ ਭਰਾ ਅੰਮ੍ਰਿਤ ਕਲਸੀ ਵੀ ਪਹੁੰਚ ਗਏ ਸਨ ।