ਪਿੰਡ ਜਖਵਾਲੀ ਦੀ ਗ੍ਰਾਂਮ ਪੰਚਾਇਤ ਦਾ ਇੱਕ ਸਾਲ ਪੂਰਾ ਹੋਣ ਤੇ ਕੀਤਾ ਗਿਆ ਅਕਾਲ ਪੁਰਖ਼ ਜੀ ਦਾ ਸ਼ੁਕਰਾਨਾ :-ਗੁਰਦੀਪ ਸਿੰਘ ਜਖਵਾਲੀ
ਪਿੰਡ ਜਖਵਾਲੀ ਦੇ ਵਿਕਾਸ ਲਈ ਦਿੱਤੀ ਜਾਵੇਂਗੀ 10 ਲੱਖ ਰੁਪਏ ਦੀ ਰਾਸ਼ੀ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 17 ਅਕਤੂਬਰ 2025:- ਪਿੰਡ ਜਖਵਾਲੀ ਦੀ ਸਮੂਹ ਗ੍ਰਾਮ ਪੰਚਾਇਤ ਦਾ ਸਰਪੰਚ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਇੱਕ ਸਾਲ ਪੂਰਾ ਹੋਣ ਤੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕੀਤਾ ਗਿਆ, ਸਰਪੰਚ ਗੁਰਦੀਪ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਨੂੰ ਮੁਬਾਰਕਬਾਦ ਦੇਣ ਲਈ ਹਲਕੇ ਦੇ ਵਿਧਾਇਕ ਸਰਦਾਰ ਲਖਬੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਪਹੁੰਚੇ, ਉਹਨਾਂ ਕਿਹਾ ਕਿ ਗੁਰਦੀਪ ਸਿੰਘ ਜਖਵਾਲੀ ਦੀ ਸਮੂੰਹ ਗ੍ਰਾਮ ਪੰਚਾਇਤ ਵਧੀਆ ਕੰਮ ਕਰ ਰਹੀ ਹੈ, ਐਮਐਲਏ ਰਾਏ ਵੱਲੋਂ ਪਿੰਡ ਜਖਵਾਲੀ ਦੇ ਵਿਕਾਸ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਸਰਹੰਦ ਤੋਂ ਚੇਅਰਮੈਨ ਅਜੇ ਲਿਬੜਾ ਜੀ ਨੇ ਦੱਸਿਆ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਪਿੰਡਾਂ ਲਈ ਵਧੀਆਂ ਸਟੇਡੀਅਮ ਵਾਲ਼ੇ ਪ੍ਰੋਜੈਕਟ ਲੈਕੇ ਆ ਰਹੀ ਹੈ,ਅਜੈ ਲਿਬੜਾ ਵੱਲੋ ਪਿੰਡ ਜਖਵਾਲੀ ਦੇ ਕੀਤੇ ਗਏ ਕੰਮਾਂ ਦੀ ਸ਼ਲਾਂਘਾ ਕਰਦਿਆਂ ਕਿਹਾ ਕੀ ਪਿੰਡ ਦੇ ਵਿਕਾਸ ਲਈ ਉਹ ਵੀ ਆਪਣੇ ਵੱਲੋਂ ਬਣਦਾ ਸਹਿਯੋਗ ਜ਼ਰੂਰ ਦੇਣਗੇ, ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਦੱਸਿਆ ਕਿ ਪਿੰਡ ਵਾਸੀਆਂ ਲਈ ਐਮਐਲਏ ਰਾਏ ਦੀ ਅਗਵਾਈ ਵਿੱਚ ਬੱਚਿਆਂ ਲਈ ਸ਼ਾਨਦਾਰ ਗਰਾਊਂਡ ਤੇ ਪਾਰਕ ਤਿਆਰ ਕੀਤੇ ਜਾਣਗੇ, ਪਾਣੀ ਵਾਲੀ ਟੈਂਕੀ,ਜਰਨਲ ਧਰਮਸ਼ਾਲਾ, ਐਸੀ ਸੀ ਧਰਮਸ਼ਾਲਾ ਨੂੰ ਵੀ ਰੰਗ ਰੋਗਨ ਅਤੇ ਹੋਰ ਵੀ ਪੰਚਾਇਤੀ ਇਮਾਰਤਾਂ ਨੂੰ ਸੁੰਦਰ ਤੇ ਸੋਹਣਾ ਬਣਾਇਆ ਜਾਵੇਗਾ,ਦੂਸਰਾ ਖੁੱਲੇ ਜਿਮ ਦਾ ਪ੍ਰਬੰਧ ਕੀਤਾ ਜਾਵੇਗਾ, ਪਿੰਡ ਵਿੱਚ ਸੰਤ ਸੀਚੇਵਾਲ ਸਕੀਮ ਤਹਿਤ ਗੰਦੇ ਪਾਣੀ ਦੀ ਨਿਕਾਸੀ ਲਈ ਖੂਹ ਬਣਾਏ ਜਾਣਗੇ,ਇਸ ਮੌਕੇ ਬਾਬਾ ਮੋਹਣ ਸਿੰਘ ਬਾਰਨ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਮੈਂਬਰ ਸਾਹਿਬਾਨ ਹਾਜ਼ਰ ਹੋ ਹੋਏ, ਜਿਨਾਂ ਵਿੱਚੋਂ ਗੁਰਪ੍ਰੀਤ ਸਿੰਘ ਭਿੰਡਰ, ਜਗਜੀਤ ਸਿੰਘ ਰਿਉਣਾ, ਰੋਹੀ ਸਿੰਘ ਧਤੋਂਦਾਂ, ਹਰਿੰਦਰ ਸਿੰਘ ਸਰਪੰਚ ਨਰਾਇਣਗੜ ਛੰਨਾ, ਹਰਮੇਸ਼ ਸਿੰਘ ਨਰਾਇਣਗੜ ਛੰਨਾ, ਸਾਬਕਾ ਸਰਪੰਚ ਅਜਾਇਬ ਸਿੰਘ ਜਖਵਾਲੀ,ਜਿੰਦੂ ਚਨਾਰਥਲ ਕਲਾਂ, ਭਰਪੂਰ ਸਿੰਘ ਅਤਾਪੁਰ, ਜਗਰੂਪ ਸਿੰਘ ਤੇ ਧਤੋਂਦਾਂ, ਹਰਸ਼ ਰੁੜਕੀ, ਜਸਵੰਤ ਸਿੰਘ ਵਜੀਰਪੁਰ ਨਗਰ, ਅਵਤਾਰ ਸਿੰਘ ਪੰਜੋਲਾ, ਧਰਮਿੰਦਰ ਸਿੰਘ ਪ੍ਰਧਾਨ ਗੋਰਖਾ, ਪ੍ਰੇਮ ਸਿੰਘ ਸੇਵਾਦਾਰ, ਮੁੱਖ ਅਧਿਆਪਕ ਜਸਬੀਰ ਸਿੰਘ ਜਖਵਾਲੀ, ਗਰਾਮ ਪੰਚਾਇਤ ਦੇ ਸਮੂਹ ਪੰਚ ਸੁਖਵਿੰਦਰ ਸਿੰਘ ਕਾਕਾ, ਰਵਿੰਦਰ ਸਿੰਘ ਮੋਨੂ, ਨਰੰਗ ਸਿੰਘ, ਬਲਜੀਤ ਕੌਰ, ਸੁਰਿੰਦਰ ਕੌਰ ਭਾਦਲਾ, ਸੁਰਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਜਖਵਾਲੀ,ਰਣਜੀਤ ਸਿੰਘ,ਸਤਨਾਮ ਸਿੰਘ, ਗੁੱਡੂ, ਅਵਤਾਰ ਸਿੰਘ, ਮੇਹਰ ਸਿੰਘ, ਗੁਰਿੰਦਰ ਸਿੰਘ, ਸਕਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤ, ਅਤੇ ਹੋਰ ਵੀ ਪਿੰਡ ਦੇ ਪਣਵੱਤੇ ਸੱਜਣ ਅਤੇ ਸਮੂਹ ਨਗਰ ਨਿਵਾਸੀਆਂ ਨੇ ਹਾਜ਼ਰੀ ਲਵਾਈ।