ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਕਈ ਟ੍ਰੇਡਾਂ ‘ਚ 30 ਸਤੰਬਰ ਤੱਕ ਦਾਖ਼ਲਾ ਜਾਰੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 19 ਸਤੰਬਰ,2025
ਸਰਕਾਰੀ ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਬਹੁਤ ਸਾਰੀਆਂ ਟ੍ਰੇਡਾਂ ਵਿੱਚ 30 ਸਤੰਬਰ ਤੱਕ ਦਾਖ਼ਲਾ ਜਾਰੀ ਹੈ ਜਿਨ੍ਹਾਂ ਵਿਚ ਇਛੁੱਕ ਨੌਜਵਾਨ ਦਾਖਲਾ ਲੈ ਸਕਦੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਈ.ਟੀ.ਆਈ. ਦੇ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਨੇ ਦੱਸਿਆ ਕਿ ਸੰਸਥਾ ਵਿਚ ਹੋਟਲ ਮੈਨੇਜਮੈਂਟ ਦੇ ਵਿੱਚ ਫਰੰਟ ਆਫਿਸ, ਫੂਡ ਵੈਬਰੇਜ ਐਂਡ ਸਰਵਿਸ, ਹਾਊਸਕੀਪਰ, ਮਸ਼ੀਨਸਟ, ਰੈਫਰੀਜੇਸ਼ਨ ਐਂਡ ਏਸੀ ਅਤੇ ਟਰੈਕਟਰ ਮਕੈਨਿਕ ਟਰੇਡ ਵਿਚ ਸੀਟਾਂ ਖਾਲੀ ਪਈਆਂ ਹਨ । ਉਨ੍ਹਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀਆਂ ਨੇ ਦਸਵੀਂ ਪਾਸ ਕੀਤੀ ਹੈ ਉਹ ਸਰਕਾਰੀ ਆਈਟੀਆਈ ਨਵਾਂਸ਼ਹਿਰ ਪਹੁੰਚ ਕੇ ਇਨ੍ਹਾਂ ਟ੍ਰੇਡਾਂ ਵਿਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਈਟੀਆਈ ਵੱਲੋਂ ਬੱਸ ਪਾਸ ਦੀ ਸਹੂਲਤ ਅਤੇ ਸੰਸਥਾ ਵਿਖੇ ਖੇਡਣ ਲਈ ਮੈਦਾਨ ਵੀ ਹਨ।
ਪ੍ਰਿੰਸੀਪਲ ਨੇ ਦੱਸਿਆ ਕਿ ਪਲੇਸਮੈਂਟ ਸੈੱਲ ਵਲੋਂ ਪਾਸ ਆਊਟ ਬੱਚਿਆਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਪਾਸ ਹੋਣ ਉਪਰੰਤ ਬੱਚਿਆਂ ਨੂੰ ਐਪ੍ਰਿੰਟਸ਼ਸ਼ਿਪ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਸਿਖਿਆਰਥੀਆਂ ਨੇ ਦਾਖਲਾ ਲੈਣਾ ਹੈ ਉਨ੍ਹਾਂ ਨੂੰ ਮੌਕੇ ‘ਤੇ ਹੀ ਦਾਖਲਾ ਦੇ ਦਿੱਤਾ ਜਾਵੇਗਾ।