ਸੀਜੀਸੀ ਲਾਂਡਰਾਂ ਨੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਚੰਡੀਗੜ੍ਹ ਨਾਲ ਸਮਝੌਤਾ ਪੱਤਰ ’ਤੇ ਕੀਤੇ ਹਸਤਾਖਰ
ਚੰਡੀਗੜ੍ਹ, 19 ਸਤੰਬਰ, 2025:ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਨੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ (ਪੀਜੀਜੀਸੀ), ਸੈਕਟਰ 11, ਚੰਡੀਗੜ੍ਹ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖਰ ਕਰਕੇ ਇੱਕ ਰਣਨੀਤਕ ਅਕਾਦਮਿਕ ਭਾਈਚਾਰਾ ਕਾਇਮ ਕੀਤਾ ਹੈ। ਇਸ ਸਮਝੌਤੇ ਦਾ ਉਦੇਸ਼ ਦੋਵਾਂ ਸੰਸਥਾਵਾਂ ਵਿਚਕਾਰ ਸਾਂਝੇ ਵਰਕਸ਼ਾਪਾਂ, ਸੈਮੀਨਾਰਾਂ, ਵਿਿਦਆਰਥੀ ਕੇਂਦ੍ਰਿਤ ਗਤੀਵਿਧੀਆਂ, ਫੈਕਲਟੀ ਵਿਕਾਸ ਪ੍ਰੋਗਰਾਮਾਂ ਦੇ ਨਾਲ-ਨਾਲ ਵਿਿਦਆਰਥੀ ਅਤੇ ਫੈਕਲਟੀ ਆਦਾਨ-ਪ੍ਰਦਾਨ ਕਰਨ ਦੇ ਮੌਕੇ ਸਣੇ ਵਿਆਪਕ ਪਹਿਲਕਦਮੀਆਂ ਰਾਹੀਂ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਸ ਸਮਝੌਤੇ ਨੂੰ (ਪ੍ਰੋ.)ਜੇ.ਕੇ. ਸਹਿਗਲ, ਪ੍ਰਿੰਸੀਪਲ, ਪੀਜੀਜੀਸੀ, ਸੈਕਟਰ 11, ਡਾ.ਹਰਸਿਮਰਨ ਕੌਰ, ਡੀਨ, ਆਈਕਿਯੂਏਸੀ, ਸੀਜੀਸੀ ਲਾਂਡਰਾਂ, ਸ਼੍ਰੀਮਤੀ ਰੇਣੂ ਓਬਰਾਏ, ਚੀਫ਼ ਲਾਇਬ੍ਰੇਰੀਅਨ, ਸੀਜੀਸੀ ਲਾਂਡਰਾਂ, ਸ਼੍ਰੀਮਤੀ ਦੀਪਸ਼ਿਖਾ, ਡੀਨ, ਪੀਜੀਜੀਸੀ ਸੈਕਟਰ 11, ਸ਼੍ਰੀ ਰੰਜਨ ਵਰਮਾ, ਵਾਈਸ ਪ੍ਰਿੰਸੀਪਲ, ਪੀਜੀਜੀਸੀ ਸੈਕਟਰ 11 ਅਤੇ ਡਾ.ਜਗਦੀਸ਼ ਕੌਰ, ਆਈਕਿਯੂਏਸੀ ਕੋਆਰਡੀਨੇਟਰ, ਪੀਜੀਜੀਸੀ ਸੈਕਟਰ 11, ਚੰਡੀਗੜ੍ਹ ਦੀ ਮਾਣਯੋਗ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਹਿਯੋਗ ਨਾ ਸਿਰਫ਼ ਖੋਜ ਅਤੇ ਨਵੀਨਤਾ ਲਈ ਇੱਕ ਮੰਚ ਪ੍ਰਦਾਨ ਕਰੇਗਾ ਸਗੋਂ ਦੋਵਾਂ ਸੰਸਥਾਵਾਂ ਦੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਗਿਆਨ ਸਾਂਝਾ ਕਰਨ, ਹੁਨਰ ਵਿਕਾਸ ਅਤੇ ਸੰਪੂਰਨ ਵਿਕਾਸ ਨੂੰ ਵੀ ਉਤਸ਼ਾਹਿਤ ਕਰੇਗਾ। ਇਹ ਅਕਾਦਮਿਕ ਗੱਠਜੋੜ ਹੁਨਰ ਨੂੰ ਪਾਲਣ, ਨਵੀਨਤਾ ਨੂੰ ਅੱਗੇ ਵਧਾਉਣ ਅਤੇ ਭਵਿੱਖ ਲਈ ਤਿਆਰ ਪੇਸ਼ੇਵਰਾਂ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ।